26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੰਜਾਬੀ ਸਾਹਿਤ ਅਕਾਦਮੀ ਬਾਰੇ ਸਾਹਿਤਕਾਰਾਂ ਵਲੋਂ ਵਿਚਾਰਾਂ <br/>

ਅਜੀਤ ਡੈਸਕ 23-01-2026
ਸੰਗਰੂਰ, 22 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਪੰਜਾਬੀ ਸਾਹਿਤਕਾਰਾਂ, ਚਿੰਤਕਾਂ, ਵਿਦਵਾਨਾਂ ਅਤੇ ਖੋਜਾਰਥੀਆਂ ਦੀ ਇੱਕ ਮੀਟਿੰਗ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਅਤੇ ਪ੍ਰਧਾਨ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਗੁਰਨਾਮ ਸਿੰਘ, ਡਾ. ਦਵਿੰਦਰ ਕੌਰ, ਡਾ. ਭਗਵੰਤ ਸਿੰਘ, ਜਗਦੀਪ ਸਿੰਘ ਐਡਵੋਕੇਟ, ਨਿਹਾਲ ਸਿੰਘ ਮਾਨ, ਅਵਤਾਰ ਸਿੰਘ, ਚਰਨ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ, ਜੋਰਾ ਸਿੰਘ, ਅਮਰ ਗਰਗ, ਸੁਸ਼ੀਲ ਕੁਮਾਰ, ਗੁਰਮੀਤ ਸਿੰਘ, ਅਸ਼ੀਸ਼ ਕਪੂਰ ਅਨੇਕਾਂ ਬੁੱਧੀਜੀਵੀ ਹਾਜ਼ਰ ਹੋਏ | ਮੀਟਿੰਗ ਵਿਚ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਆਗਾਮੀ ਚੋਣ ਬਾਰੇ ਗੰਭੀਰ ਚਰਚਾ ਕੀਤੀ ਗਈ | ਵਿਚਾਰਵਾਨਾਂ ਨੇ ਸਾਹਿਤ ਅਕਾਦਮੀ ਦੀ ਚੋਣ ਬਾਰੇ ਕਈ ਗੰਭੀਰ ਨੁਕਤੇ ਉਠਾਏ | ਵਿਦਵਾਨਾਂ ਨੇ ਕਿਹਾ ਕਿ ਅਕਾਦਮੀ ਲਈ ਸੰਜੀਦਾ ਅਤੇ ਪੰਜਾਬੀਅਤ ਨੂੰ ਸਮਰਪਿਤ ਨੁਮਾਇੰਦੇ ਚੁਣਨੇ ਚਾਹੀਦੇ ਹਨ ਤਾਂ ਜੋ ਅਕਾਦਮੀ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕੇ | ਸਭ ਵਿਦਵਾਨਾਂ ਨੇ ਆਪਣੀ ਬੋਧਕਤਾ ਦਾ ਪੂਰਾ ਪਰਿਚਯ ਦਿੱਤਾ | ਇਸ ਸਮੇਂ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ, ਡਾ. ਦਵਿੰਦਰ ਕੌਰ ਨੂੰ ਪੁਸਤਕਾਂ ਭੇਂਟ ਕਰ ਕੇ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਐਮ.ਐਲ.ਜੀ. ਸਕੂਲ ਚੀਮਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਕਿਸਾਨ ਮਜ਼ਦੂਰ ਹਾਦਸਾ ਭਲਾਈ ਯੋਜਨਾ ਤਹਿਤ ਪੀੜਤਾਂ ਨੂੰ ਵਿੱਤੀ ਸਹਾਇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।