27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੀ.ਆਈ. ਏ. ਦੀ ਟੀਮ ਵਲੋਂ ਨਾਜਾਇਜ਼ ਅਸਲ੍ਹੇ, ਕਾਰਤੂਸਾਂ ਸਮੇਤ ਵਿਅਕਤੀ ਕਾਬੂ <br/>

ਅਜੀਤ ਡੈਸਕ 23-01-2026
ਸੰਗਰੂਰ, 22 ਜਨਵਰੀ (ਅਮਨਦੀਪ ਸਿੰਘ ਬਿੱਟਾ) - ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੀ ਟੀਮ ਨੇ ਇਕ ਵਿਅਕਤੀ ਨੰੂ ਦੋ ਨਜਾਇਜ਼ ਅਸਲੇ ਸਮੇਤ ਐਮੀਨੇਸ਼ਨ ਕਾਰਤੂਸਾਂ ਦੇ ਨਾਲ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਇਸ ਸੰਬੰਧੀ ਥਾਣਾ ਸਿਟੀ-1 ਵਿਚ ਮੁਕੱਦਮਾ ਦਰਜ਼ ਕੀਤਾ ਗਿਆ ਹੈ | ਸੀ.ਆਈ. ਏ. ਇੰਚਾਰਜ਼ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਗੁਰਸੇਵਕ ਸਿੰਘ ਨੰੂ ਇਤਲਾਹ ਮਿਲੀ ਕਿ ਸਨੀ ਕੁਮਾਰ ਵਾਸੀ ਰਾਮ ਨਗਰ ਬਸਤੀ ਕੋਲ ਨਜਾਇਜ਼ ਅਸਲਾ ਅਤੇ ਐਮੀਨੇਸ਼ਨ ਹੈ ਅਤੇ ਉਹ ਕਿਸੇ ਵੀ ਅਣਸੁਖਾਵੀਂ ਘਟਨਾ ਨੰੂ ਅੰਜਾਮ ਦੇ ਸਕਦਾ ਹੈ | ਇਤਲਾਹ ਮਿਲਣ 'ਤੇ ਸੰਗਰੂਰ ਉਭਾਵਾਲ ਰੋਡ ਤੋਂ ਸੰਗਰੂਰ ਬਰਨਾਲਾ ਸੜਕ ਵੱਲ ਸੂਏ ਦੀ ਬਣੀ ਪੱਕੀ ਸੜਕ 'ਤੇ ਇਕ ਨੌਜਵਾਨ ਜਿਸ ਦੀ ਉਮਰ 19-20 ਸਾਲ, ਰੰਗ ਕਣਕਵੰਨਾ, ਜਿਸ ਨੇ ਕਾਲੇ ਰੰਗ ਦੀ ਜੀਨਸ ਪਾਈ ਹੋਈ ਸੀ ਨੰੂ ਕਾਬੂ ਕਰਦਿਆਂ ਉਸ ਤੋਂ ਇਕ ਪਿਸਤੌਲ 32 ਬੋਰ ਦੇਸੀ, ਇਕ ਪਿਸਤੌਲ 315 ਬੋਰ ਦੇਸੀ ਤੋਂ ਇਲਾਵਾ ਇੱਕ ਜਿੰਦਾ ਕਾਰਤੂਸ 32 ਬੋਰ ਅਤੇ ਦੋ ਜਿੰਦਾ ਕਾਰਤੂਸ 315 ਬੋਰ ਬਰਾਮਦ ਕੀਤੇ ਗਏ ਹਨ | ਸੀ.ਆਈ.ਏ. ਸਟਾਫ਼ ਦੀ ਟੀਮ ਨੇ ਇਸ ਸੰਬੰਧੀ ਵਿਚ ਉਪਰੋਕਤ ਨੌਜਵਾਨ ਸਨੀ ਕੁਮਾਰ ਵਾਸੀ ਰਾਮ ਨਗਰ ਬਸਤੀ ਸੰਗਰੂਰ ਖ਼ਿਲਾਫ਼ ਥਾਣਾ ਸਿਟੀ-1 ਵਿਚ ਮਾਮਲਾ ਦਰਜ਼ ਕਰਦਿਆਂ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ |

ਪਿਛਲੀ ਖ਼ਬਰ ਸਰਕਾਰੀ ਸਕੂਲ ਜਖੇਪਲ ਵਿਖੇ ਕਰਵਾਈ ਕਿਤਾਬਾਂ ਦੀ ਘੁੰਡ ਚੁਕਾਈ <br/> ਅਗਲੀ ਖ਼ਬਰ ਕਿਸਾਨਾਂ ਵਲੋਂ ਕਾਲੇ ਕਾਨੂੰਨਾਂ ਦੇ ਵਿਰੋਧ 'ਚ 26 ਨੂੰ ਟਰੈਕਟਰ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।