ਖੱਤਰੀ ਸਭਾ ਬੱਧਨੀ ਕਲਾਂ ਨੇ ਭਗਵਾਨ ਸ੍ਰੀ ਰਾਮ ਚੰਦਰ ਦੀ ਪੂਜਾ ਕਰਕੇ ਮਨਾਇਆ ਖੱਤਰੀ ਦਿਵਸ
ਬੱਧਨੀ ਕਲਾਂ, 20 ਅਕਤੂਬਰ (ਸੰਜੀਵ ਕੋਛੜ)-ਖੱਤਰੀ ਸਭਾ ਬੱਧਨੀ ਕਲਾਂ ਦੇ ਮੈਂਬਰਾਂ ਨੇ ਪ੍ਰਧਾਨ ਮਹਿੰਦਰਪਾਲ ਸਭਰਵਾਲ ਦੀ ਪ੍ਰਧਾਨਗੀ ਹੇਠ ਭੱਲਿਆਂ ਦੇ ਪ੍ਰਾਚੀਨ ਸ਼ਿਵ ਮੰਦਿਰ ਬੱਧਨੀ ਕਲਾਂ ਵਿਖੇ ਰਾਮ ਨੌਮੀ ਅਤੇ ਦੁਸਹਿਰੇ ਦੇ ਤਿਉਹਾਰ ਦੇ ਸਬੰਧ ’ਚ ਖੱਤਰੀ ਦਿਵਸ ਮਨਾਇਆ| ਭਗਵਾਨ ਸ੍ਰੀ ਰਾਮ ਚੰਦਰ ਜੀ ਪੂਜਾ ਅਰਚਨਾ ਤੇ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਨ ਉਪਰੰਤ ਪੰਡਤ ਬਿੰਦਰ ਜੋਸ਼ੀ ਨੇ ਆਰਤੀ ਕੀਤੀ| ਇਸ ਸਮੇਂ ਪ੍ਰਧਾਨ ਮਹਿੰਦਰਪਾਲ ਸਭਰਵਾਲ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਜੀਵਨੀ ’ਤੇ ਚਾਨਣਾਂ ਪਾਉਂਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਰੇ ਧਰਮਾਂ ਦੇ ਤਿਉਹਾਰ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਅਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਸੇਧ ਮਿਲ ਸਕੇ| ਪੂਜਾ ਅਰਚਨਾ ਕਰਨ ਉਪਰੰਤ ਪ੍ਰਧਾਨ ਸਭਰਵਾਲ ਨੇ ਸਮੂਹ ਮੈਂਬਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਖੱਤਰੀ ਸਭਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਮੈਂਬਰਾਂ ਦੀ ਗਿਣਤੀ ’ਚ ਵਾਧਾ ਕਰਨ ਤੋਂ ਇਲਾਵਾ ਯੁਵਾ ਖੱਤਰੀ ਸਭਾ ਦਾ ਗਠਨ ਕਰਨ ਲਈ ਅਗਲੇ ਪ੍ਰੋਗਰਾਮ ਸਬੰਧੀ ਵਿਉਂਤਬੰਦੀ ਕੀਤੀ| ਇਸ ਮੌਕੇ ਮਹਿੰਦਰਪਾਲ ਸਭਰਵਾਲ ਪ੍ਰਧਾਨ, ਕ੍ਰਿਸ਼ਨ ਗੋਪਾਲ ਕੋਛੜ ਪ੍ਰੈੱਸ ਸਕੱਤਰ, ਵਿਵੇਕ ਕੋਛੜ, ਮਾ. ਸੁਰਿੰਦਰ ਕੁਮਾਰ ਝਾਂਜੀ ਸੀਨੀਅਰ ਮੀਤ ਪ੍ਰਧਾਨ, ਜੀਵਨ ਪਾਲ ਪੁਰੀ ਪੈਟਰਨ, ਰਾਹੁਲ ਕੋਛੜ, ਤਰਸੇਮ ਲਾਲ ਚੋਪੜਾ, ਕਮਲ ਕੋਛੜ, ਪਾਲੀ ਪੁਰੀ ਸਹਾਇਕ ਸਕੱਤਰ, ਕਮਲ ਪੱਬੀ, ਸੰਜੀਵ ਮਲਹੋਤਰਾ ਵਾਈਸ ਪ੍ਰਧਾਨ, ਕੰਵਰ ਨੌਂਨਿਹਾਲ, ਸ਼ਸ਼ੀ ਭੂਸ਼ਨ ਸਭਰਵਾਲ, ਵਿਨੋਦ ਪੁਰੀ, ਮੋਹਿਤ ਮਲਹੋਤਰਾ, ਦਰਸ਼ਨ ਲਾਲ ਪਲਤਾ, ਅਸ਼ੋਕ ਮਲਹੋਤਰਾ ਆਦਿ ਤੋਂ ਇਲਾਵਾ ਖੱਤਰੀ ਸਭਾ ਬੱਧਨੀ ਕਲਾਂ ਦੇ ਹੋਰ ਵੀ ਮੈਂਬਰ ਹਾਜ਼ਰ ਸਨ|