09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਰੋਟਰੀ ਕਲੱਬ ਮੋਗਾ ਸਿਟੀ ਵਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਗਊ ਸੇਵਾ ਨਾਲ

ਅਜੀਤ ਡੈਸਕ 02-07-2026

ਮੋਗਾ, 1 ਜੁਲਾਈ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਵਲੋਂ ਸਾਲ 2026-27 ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਜ਼ੀਰਾ ਰੋਡ ਸਥਿਤ ਅਪਾਹਜ ਗਊਸ਼ਾਲਾ, ਗਾਂਧੀ ਰੋਡ ਵਿਖੇ ਗਊ ਵੰਸ਼ ਨੂੰ ਗੁੜ, ਹਰਾ ਚਾਰਾ ਅਤੇ ਸ਼ੱਕਰ ਖੁਆ ਕੇ ਗਊ ਸੇਵਾ ਨਾਲ ਕੀਤੀ ਗਈ। ਇਸ ਮੌਕੇ ਕਲੱਬ ਦੇ ਚੇਅਰਮੈਨ ਵਿਜੈ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ ਅਤੇ ਖ਼ਜ਼ਾਨਚੀ ਵਿਨੋਦ ਗਰਗ ਨੇ ਕਿਹਾ ਕਿ ਰੋਟਰੀ ਕਲੱਬ ਮੋਗਾ ਸਿਟੀ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਸਮਰਪਿਤ ਰਿਹਾ ਹੈ, ਗਊ ਸੇਵਾ ਸਾਡੀ ਸੰਸਕ੍ਰਿਤੀ ਅਤੇ ਆਸਥਾ ਦਾ ਅਟੁੱਟ ਹਿੱਸਾ ਹੈ। ਇਸ ਤੋਂ ਇਲਾਵਾ ਵਿਸ਼ਵ ਡਾਕਟਰ ਦਿਵਸ ਅਤੇ ਚਾਰਟਰਡ ਅਕਾਊਂਟੈਂਟ (ਸੀ.ਏ.) ਦਿਵਸ ਦੇ ਮੌਕੇ ‘ਤੇ ਸਮਾਜ ਸੇਵਾ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਿਵਲ ਸਰਜਨ ਡਾ. ਅਸ਼ੋਕ ਸਿੰਗਲਾ, ਡਾ. ਸੰਜੀਵ ਮਿੱਤਲ ਅਤੇ ਸੀ.ਏ. ਪ੍ਰਮੋਦ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਨਵੇਂ ਸੈਸ਼ਨ ਦੌਰਾਨ ਵੀ ਕਲੱਬ ਵਲੋਂ ਮਨੁੱਖਤਾ ਦੀ ਭਲਾਈ ਲਈ ਅਨੇਕਾਂ ਸਮਾਜਿਕ ਅਤੇ ਸੇਵਾ ਕਾਰਜ ਕੀਤੇ ਜਾਣਗੇ। ਇਸ ਮੌਕੇ ਰੋਟੇਰੀਅਨ ਕੇਵਲ ਬਾਂਸਲ, ਯਸ਼ਪਾਲ ਅਗਰਵਾਲ, ਨੀਰਜ ਕੁਮਾਰ, ਵਿਨੀਤ ਕੁਮਾਰ, ਰਾਕੇਸ਼ ਕੁਮਾਰ, ਦਿਨੇਸ਼ ਜਿੰਦਲ, ਗੌਰਵ ਮਿੱਤਲ, ਵਿਨੋਦ ਗਰਗ, ਸੁਰਿੰਦਰ ਮਿੱਤਲ, ਪ੍ਰਵੇਸ਼ ਗੋਇਲ, ਰਾਜਿੰਦਰ ਸਚਦੇਵਾ, ਮੋਹਿਤ ਸਿੰਗਲਾ, ਪ੍ਰੇਮ ਜਿੰਦਲ, ਪ੍ਰਦੀਪ ਕੁਮਾਰ, ਸ਼ਿਵ ਕੁਮਾਰ, ਕਪਿਲ ਕਪੂਰ, ਯਸ਼ਪਾਲ ਮਿੱਤਲ, ਰਾਜੇਸ਼ ਕੁਮਾਰ ਸਮੇਤ ਕਲੱਬ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।

ਪਿਛਲੀ ਖ਼ਬਰ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਨੇ ਖਾਣ-ਪੀਣ ਵਾਲੀਆਂ ਵਸਤੂਆਂ ਦੇ 5 ਸੈਂਪਲ ਭਰੇ ਅਗਲੀ ਖ਼ਬਰ ਕਿਸ਼ਨਪੁਰਾ ਕਲਾਂ ਵਿਖੇ ਸੱਭਿਆਚਾਰਕ ਮੇਲਾ ਤੇ ਭੰਡਾਰਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।