09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮੋਗਾ ’ਚ ਮੋਦੀ ਦੇ 25 ਸਾਲਾਂ ਦੇ ਸੇਵਾਕਾਲ ਨੂੰ ਸਮਰਪਿਤ ਭਾਜਪਾ ਦੀ ਬਾਈਕ ਰੈਲੀ ਜ਼ਿਲ੍ਹਾ ਪ੍ਰਧਾਨ ਡਾ . ਹਰਜੋਤ ਕਮਲ ਦੀ ਅਗਵਾਈ ’ ਚ ਭਾਜਪਾ ਸਾਥੀਆਂ ਨੇ ਲਿਆ ਸਮਾਜ ਸੇਵਾ ਦਾ ਸੰਕਲਪ

ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ)-ਪ੍ਰ ਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵਜੋਂ ਲਗਾਤਾਰ 25 ਸਾਲਾਂ ਦੇ ਜਨਤਕ ਸੇਵਾਕਾਲ ਨੂੰ ਸਮਰਪਿਤ ਭਾਜਪਾ ਦੇ ਸੇਵਾ ਸੰਕਲਪ ਅਭਿਆਨ ਤਹਿਤ ਮੋਗਾ ਵਿਚ ਭਾਜਪਾ ਵਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਭਾਜਪਾ ਪ੍ਰਧਾਨ ਡਾ.

ਅਜੀਤ ਡੈਸਕ 09-10-2026
ਮੋਗਾ, 8 ਅਕਤੂਬਰ (ਸੁਰਿੰਦਰਪਾਲ ਸਿੰਘ)-ਪ੍ਰ ਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵਜੋਂ ਲਗਾਤਾਰ 25 ਸਾਲਾਂ ਦੇ ਜਨਤਕ ਸੇਵਾਕਾਲ ਨੂੰ ਸਮਰਪਿਤ ਭਾਜਪਾ ਦੇ ਸੇਵਾ ਸੰਕਲਪ ਅਭਿਆਨ ਤਹਿਤ ਮੋਗਾ ਵਿਚ ਭਾਜਪਾ ਵਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਭਾਜਪਾ ਸਾਥੀਆਂ ਨੇ ਸ਼ਹਿਰ ਵਿਚ ਵਿਸ਼ਾਲ ਬਾਈਕ ਰੈਲੀ ਕੱਢੀ ਅਤੇ ਸਮਾਜ ਸੇਵਾ ਤੇ ਲੋਕ ਭਲਾਈ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦਾ ਸੰਕਲਪ ਲਿਆ। ਰੈਲੀ ਦੀ ਸ਼ੁਰੂਆਤ ਭਾਜਪਾ ਦੇ ਦੁੱਨੇਕੇ ਸਥਿਤ ਜ਼ਿਲ੍ਹਾ ਦਫ਼ਤਰ ਤੋਂ ਹੋਈ। ਵੱਡੀ ਗਿਣਤੀ ਵਿਚ ਭਾਜਪਾ ਸਾਥੀ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਪਾਰਟੀ ਦੇ ਝੰਡਿਆਂ ਨਾਲ ਸ਼ਹਿਰ ਦੀਆਂ ਸੜਕਾਂ ‘ਤੇ ਨਿਕਲੇ। ਭਾਜਪਾ ਸਾਥੀਆਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਡਾ. ਹਰਜੋਤ ਕਮਲ ਨੇ ਕਿਹਾ ਕਿ ਨਰਿੰਦਰ ਮੋਦੀ ਦਾ 25 ਸਾਲਾਂ ਦਾ ਜਨਤਕ ਜੀਵਨ ਸੇਵਾ, ਸਮਰਪਣ ਅਤੇ ਰਾਸ਼ਟਰ ਨਿਰਮਾਣ ਦੀ ਯਾਤਰਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੇਵਾ ਸੰਕਲਪ ਤੋਂ ਪ੍ਰੇਰਨਾ ਲੈਂਦਿਆਂ ਭਾਜਪਾ ਸਾਥੀਆਂ ਨੂੰ ਵੀ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪਹੁੰਚ ਕਰ ਕੇ ਉਸ ਦੇ ਹਿਤ ਵਿਚ ਕੰਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਭਾਜਪਾ ਸਾਥੀਆਂ ਨੂੰ ਸੱਦਾ ਦਿੱਤਾ ਕਿ ਉਹ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਵਿਚ ਵੀ ਸਰਗਰਮ ਭੂਮਿਕਾ ਨਿਭਾਉਣ। ਭਾਜਪਾ ਦੀ ਬਾਈਕ ਰੈਲੀ ਦੁੱਨੇਕੇ ਸਥਿਤ ਜ਼ਿਲ੍ਹਾ ਦਫ਼ਤਰ ਤੋਂ ਸ਼ੁਰੂ ਹੋ ਕੇ ਜੋਗਿੰਦਰ ਸਿੰਘ ਚੌਕ, ਮੁੱਖ ਬਾਜ਼ਾਰ, ਦੇਵ ਹੋਟਲ, ਆਰੀਆ ਸਕੂਲ ਰੋਡ, 9 ਨੰਬਰ ਨਿਊ ਟਾਊਨ, ਇੰਦਰਾ ਕਾਲੋਨੀ ਤੇ ਨੈਸਲੇ ਫਾਟਕ ਤੋਂ ਹੁੰਦੀ ਹੋਈ ਮੁੜ ਭਾਜਪਾ ਜ਼ਿਲ੍ਹਾ ਦਫ਼ਤਰ ਪਹੁੰਚੀ, ਜਿੱਥੇ ਰੈਲੀ ਦੀ ਸਮਾਪਤੀ ਹੋਈ। ਭਾਜਪਾ ਆਗੂਆਂ ਨੇ ਦੱਸਿਆ ਕਿ ਸੇਵਾ ਸੰਕਲਪ ਅਭਿਆਨ 17 ਅਕਤੂਬਰ ਤੱਕ ਜਾਰੀ ਰਹੇਗਾ। ਰੈਲੀ ਦੀ ਸਮਾਪਤੀ ਮੌਕੇ ਭਾਜਪਾ ਸਾਥੀਆਂ ਨੇ ਰਾਸ਼ਟਰ ਸੇਵਾ, ਸਮਾਜ ਸੇਵਾ ਅਤੇ ਲੋਕ ਭਲਾਈ ਪ੍ਰਤੀ ਆਪਣੇ ਸੰਕਲਪ ਨੂੰ ਦੁਹਰਾਇਆ।
ਪਿਛਲੀ ਖ਼ਬਰ ਸੋਨੇ ਦਾ ਕਾਰੋਬਾਰ ਵਿਚ ਵੱਧ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਮਹਿਲਾ ਡਾਕਟਰ ਨਾਲ 75 ਲੱਖ ਦੀ ਧੋਖਾਧੜੀ ਕਰਨ ਵਾਲੇ ਖ਼ਿਲਾਫ਼ ਕ... ਅਗਲੀ ਖ਼ਬਰ ਬੀ.ਐੱਡ ਫ਼ਰੰਟ ਵਲੋਂ ਸੰਗਰੂਰ ਰੈਲੀ ਵਿਚ ਹੋਵੇਗੀ ਵੱਡੀ ਸ਼ਮੂਲੀਅਤ-ਕਿਸ਼ਨਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।