29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੀਨੀਅਰ ਸਿਟੀਜ਼ਨ ਕੌਂਸਲ ਨੇ ਮਨਾਇਆ ਤੰਬਾਕੂ ਵਿਰੋਧੀ ਦਿਵਸ

ਅਜੀਤ ਡੈਸਕ 01-06-2026
ਮੋਗਾ, 31 ਮਈ (ਸੁਰਿੰਦਰਪਾਲ ਸਿੰਘ)-ਸੀਨੀਅਰ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਨੇ ਦਰਬਾਰ ਸਿੰਘ ਗਿੱਲ ਸੀਨੀਅਰ ਉਪ ਪ੍ਰਧਾਨ ਦੀ ਅਗਵਾਈ ਹੇਠ ਬੱਸ ਸਟੈਂਡ ਸਾਹਮਣੇ ਮੁੱਖ ਚੌਕ ਵਿਚ ਤੰਬਾਕੂ ਵਿਰੋਧੀ ਦਿਵਸ 'ਤੇ ਬੈਨਰ ਹੱਥ ਫੜ ਕੇ ਲੋਕਾਂ ਨੂੰ ਤੰਬਾਕੂ ਵਿਰੁੱਧ ਸੰਦੇਸ਼ ਦਿੱਤਾ | ਦਰਬਾਰ ਸਿੰਘ ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੀਦਾ, ਜੋ ਸਾਡਾ ਭਵਿੱਖ ਹਨ | ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਿੱਖਿਆ ਸੰਸਥਾਵਾਂ, ਧਾਰਮਿਕ ਸਥਾਨਾਂ ਦੇ ਨੇੜੇ ਅਤੇ ਜੀ.ਟੀ. ਰੋਡ ਉੱਪਰ ਵਿਕਦੇ ਨਸ਼ੇ ਨੂੰ ਰੋਕਣ ਦੇ ਯਤਨ ਕੀਤੇ ਜਾਣ | ਦਰਬਾਰ ਸਿੰਘ ਗਿੱਲ ਨੇ ਸਾਰੇ ਹਾਜ਼ਰ ਮੈਂਬਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਗੁਰਚਰਨ ਸਿੰਘ ਸੁਪਰਡੈਂਟ, ਜੋਗਿੰਦਰ ਸਿੰਘ ਲੋਹਾਮ ਨੈਸ਼ਨਲ ਅਵਾਰਡੀ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਜਗਦੀਪ ਸਿੰਘ ਕੈਂਥ, ਮਾਸਟਰ ਪ੍ਰੇਮ ਕੁਮਾਰ, ਸੁਰੇਸ਼ ਕੁਮਾਰ, ਹਰਭਜਨ ਸਿੰਘ ਨਾਗਰਾ, ਸੁਖਚੈਨ ਸਿੰਘ ਹੀਰਾ, ਜੋਗਿੰਦਰ ਸਿੰਘ ਸੰਘਾ, ਡਾ. ਹਰਨੇਕ ਸਿੰਘ ਰੋਡੇ, ਜੰਗੀਰ ਸਿੰਘ ਖੋਖਰ, ਸੁਰਜੀਤ ਸਿੰਘ ਸ਼ਰਮਾ, ਜਸਵੰਤ ਲਾਲ ਖੁਰਾਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਡੇਰਾ ਭੋਰੇ ਵਾਲਾ ਸੁਖਾਨੰਦ ਵਿਖੇ ਸਜਾਏ ਰੂਹਾਨੀ ਧਾਰਮਿਕ ਦੀਵਾਨ ਅਗਲੀ ਖ਼ਬਰ ਸ਼ਿਆਮ ਸੇਵਾ ਸੋਸਾਇਟੀ ਨੇ ਭਾਰਤ ਭੂਸ਼ਨ ਗਰਗ ਨੂੰ ਕੌਂਸਲਰ ਬਣਨ 'ਤੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।