07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਵਲੋਂ ਸਮਾਲਸਰ ਵਿਖੇ ਹੋਏ ਦੀਵਾਨਾ 'ਚ ਲੰਗਰ ਲਈ ਵਿੱਤੀ ਮਦਦ

ਅਜੀਤ ਡੈਸਕ 22-05-2026
ਸਮਾਲਸਰ, 21 ਮਈ (ਗੁਰਜੰਟ ਕਲਸੀ ਲੰਡੇ)-ਸਮਾਲਸਰ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਵਿਖੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਮਈ ਪੰਦਰਾਂ ਤੋ ਅਠਾਰਾਂ ਤੱਕ ਰਾਤ ਸੱਤ ਵਜੇ ਤੋਂ ਦਸ ਵਜੇ ਤੱਕ ਲਗਾਏ ਗਏ | ਇਸ ਸਮੇਂ ਬਾਬਾ ਜੈਦੀਪ ਸਿੰਘ, ਬਾਬਾ ਨਿਰਭੈ ਸਿੰਘ, ਬਾਬਾ ਅਮਰਜੀਤ ਸਿੰਘ, ਬਾਬਾ ਜਤਿੰਦਰ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ | ਸਮਾਗਮਾਂ ਦੌਰਾਨ ਭਾਈ ਸੁੱਖਾ ਸਿੰਘ ਰਣਜੀਤ ਸਿੰਘ ਤੇ ਕਰਮਜੋਤ ਸਿੰਘ ਵਲੋਂ ਸੰਗਤਾਂ 'ਚ ਹਾਜ਼ਰੀਆਂ ਭਰੀਆਂ ਗਈਆ | ਨਗਰ ਨਿਵਾਸੀ ਸੰਗਤਾਂ ਨੇ ਗੁਰਬਾਣੀ ਦੇ ਲਾਹੇ ਪ੍ਰਾਪਤ ਕੀਤੇ | ਗੁਰੂ ਕਾ ਲੰਗਰ ਅਤੁਟ ਵਰਤਿਆ | ਅਖੀਰਲੇ ਦੀਵਾਨਾਂ 'ਚ ਐਨ.ਆਰ.ਆਈ. ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆ ਵਲੋਂ ਗੁਰੂ ਕਾ ਲੰਗਰ ਸੇਵਾ ਵਾਸਤੇ ਨਗਦ ਦਾਨ ਕੀਤੇ ਗਏ | ਪ੍ਰਬੰਧਕ ਨੇ ਤਨੋ ਮਨੋ ਧਨੋ ਸੇਵਾਵਾਂ ਕਰਨ ਵਾਲਿਆ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦਿੱਤੇ ਗਏ |
ਪਿਛਲੀ ਖ਼ਬਰ ਫ਼ੇਲ੍ਹ ਸਿਸਟਮ ਨੇ ਨੌਜਵਾਨਾਂ ਨੂੰ ਚਿੱਟਾ ਪੀਣ ਅਤੇ ਗੈਂਗਸਟਰ ਬਣਨ ਲਈ ਕੀਤਾ ਮਜਬੂਰ-ਅਕਾਲੀ ਆਗੂ ਰਾਜਵਿੰਦਰ ਸਿੰਘ ਅਗਲੀ ਖ਼ਬਰ ਜਨਗਣਨਾ ਡਿਊਟੀ ਵਾਲੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਕੀਤਾ ਜਾਵੇ ਫ਼ਾਰਗ •'ਸਰਪੰਚਾਂ/ਨੰਬਰਦਾਰਾਂ ਰਾਹੀਂ ਸਪੀਕਰਾਂ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।