07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਫ਼ੇਲ੍ਹ ਸਿਸਟਮ ਨੇ ਨੌਜਵਾਨਾਂ ਨੂੰ ਚਿੱਟਾ ਪੀਣ ਅਤੇ ਗੈਂਗਸਟਰ ਬਣਨ ਲਈ ਕੀਤਾ ਮਜਬੂਰ-ਅਕਾਲੀ ਆਗੂ ਰਾਜਵਿੰਦਰ ਸਿੰਘ

ਅਜੀਤ ਡੈਸਕ 22-05-2026
ਨਿਹਾਲ ਸਿੰਘ ਵਾਲਾ, 21 ਮਈ (ਸੁਖਦੇਵ ਸਿੰਘ ਖ਼ਾਲਸਾ)-ਅੱਜ ਪੰਜਾਬ 'ਚ ਲੋਕਤੰਤਰ ਦਾ ਨਹੀਂ ਚਿੱਟੇ ਦਾ ਅਤੇ ਗੈਂਗਸਟਰਾਂ ਦਾ ਰਾਜ ਹੈ, ਇਸ ਦਾ ਮੁੱਖ ਕਾਰਨ ਸਰਕਾਰਾਂ ਅਤੇ ਏਜੰਸੀਆਂ ਵਲੋਂ ਸੂਬੇ ਦੇ ਮਾਯੂਸ ਨੌਜਵਾਨਾਂ ਨੂੰ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਵਰਤਣਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦੇ ਹਰ ਫ਼ਰੰਟ 'ਤੇ ਫ਼ੇਲ੍ਹ ਹੋਣ ਕਾਰਨ ਦਿਨ ਸੂਬੇ ਅੰਦਰ ਦਿਹਾੜੇ ਕਤਲੋਗ਼ਾਰਤ, ਫਿਰੋਤੀਆਂ, ਸੁਪਾਰੀਆਂ, ਨਸ਼ੇ ਦੀ ਵਧ ਬਹੁਲਤਾ ਅਤੇ ਨਜਾਇਜ਼ ਅਸਲੇ ਨੇ ਨੌਜਵਾਨਾਂ ਨੂੰ ਜੁਰਮ ਦੀ ਦੁਨੀਆਂ 'ਚ ਧੱਕ ਦਿੱਤਾ ਹੈ | ਉਨ੍ਹਾਂ ਕਿਹਾ ਕਿ ਆਖ਼ਰ ਇਹ ਨਸ਼ਾ ਗਲੀਆਂ, ਪ੍ਰਾਇਮਰੀ, ਮਿਡਲ ਸਕੂਲਾਂ ਅਤੇ ਬਸਤੀਆਂ 'ਚ ਸ਼ਰੇਆਮ ਕਿਵੇਂ ਪਹੁੰਚ ਗਿਆ | ਕਿਵੇਂ ਨਸ਼ੇ ਦੇ ਆਦੀ ਬਣਾ ਕੇ ਇਨ੍ਹਾਂ ਕੁਰਾਹੇ ਪਏ ਨੌਜਵਾਨਾਂ ਦੇ ਹੱਥਾਂ 'ਚ ਨਜਾਇਜ਼ ਅਸਲੇ ਫੜਾ ਦਿੱਤੇ ਗਏ | ਇਸ ਗੰਭੀਰ ਵਿਸ਼ਿਆਂ ਬਾਰੇ ਸਾਨੂੰ ਸਾਰਿਆਂ ਨੂੰ ਬੋਧਿਕ ਤੌਰ 'ਤੇ ਡੰੂਘਾਈ ਨਾਲ ਵਿਚਾਰ ਕਰਨ ਅਤੇ ਢੁਕਵੇਂ ਹੱਲ ਲਈ ਸੋਚਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇੱਥੋਂ ਹੀ ਨਸ਼ੇ ਦੀ ਮਾਰ 'ਚ ਆਇਆ ਵਿਅਕਤੀ ਗੈਂਗਸਟਰ ਬਣਦਾ ਹੈ ਅਤੇ ਮਿਹਨਤ ਕਰਨ ਦੀ ਬਜਾਇ ਚਿੱਟੇ ਨਾਲ ਡੱਕਿਆ ਨੌਜਵਾਨ ਕਿਸੇ ਹੋਰ ਹੀ ਦੁਨੀਆਂ 'ਚ ਦਾਖਲ ਹੋ ਜਾਂਦਾ ਹੈ | ਜਦੋਂ ਅੱਜ ਸੂਬੇ ਅੰਦਰ ਰਾਜ ਕਰ ਰਹੀ ਪਾਰਟੀ ਨੂੰ ਸਾਮ ਦਾਮ ਦੰਡ ਭੇਦ ਕਿਸੇ ਵੀ ਹੀਲੇ ਨਾਲ ਆਪਣੀ ਸਰਕਾਰ ਬਣਾਉਣ ਦੀ ਪਈ ਹੈ | ਜਦੋਂ ਕਿ ਇਸ ਵਿਸ਼ੇ 'ਤੇ ਵਧੇਰੇ ਚਿੰਤਨ ਕਰਨ ਦੀ ਲੋੜ ਹੈ ਕਿ ਕਿਵੇਂ ਇਨ੍ਹਾਂ ਨੌਜਵਾਨਾਂ ਨੂੰ ਚਿੱਟੇ ਅਤੇ ਗੈਂਗਸਟਰਵਾਦ ਦੀ ਹਨੇਰੀ ਦੁਨੀਆਂ 'ਚੋਂ ਵਾਪਸ ਲਿਆਉਣਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਨੌਜਵਾਨਾਂ ਨੂੰ ਮੁੜ ਆਮ ਜ਼ਿੰਦਗੀ ਜਿਉਣ ਦਾ ਮੌਕਾ ਜ਼ਰੂਰ ਦੇਵੇਗੀ | ਨਸ਼ੇ ਆਦਿ ਵਰਗੀਆਂ ਅਲਾਮਤਾਂ ਤੋਂ ਪੀੜਤ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾਣਗੇ ਤਾਂ ਕਿ ਇਨ੍ਹਾਂ ਪੀੜਤ ਨੌਜਵਾਨਾਂ ਨੂੰ ਇਕ ਚੰਗੇ ਨਾਗਰਿਕ ਬਣਨ ਦਾ ਮੌਕਾ ਦਿੱਤਾ ਜਾ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਚਿੱਟੇ, ਗੈਂਗਸਟਰਵਾਦ ਅਤੇ ਫਿਰੋਤੀਆਂ ਦੇ ਇਸ ਗ਼ੈਰ ਕਾਨੰੂਨੀ ਸਿਸਟਮ ਨੂੰ ਨੱਥ ਪਾਈ ਜਾਵੇਗੀ |
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਦਾਣਾ ਮੰਡੀ 'ਚ ਸਬਜ਼ੀ ਵਿਕਰੇਤਾ ਦੇ ਮਜ਼ਦੂਰਾਂ 'ਤੇ ਕੀਤਾ ਮਾਰੂ ਹਥਿਆਰਾਂ ਨ... ਅਗਲੀ ਖ਼ਬਰ ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਵਲੋਂ ਸਮਾਲਸਰ ਵਿਖੇ ਹੋਏ ਦੀਵਾਨਾ 'ਚ ਲੰਗਰ ਲਈ ਵਿੱਤੀ ਮਦਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।