07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜਨਗਣਨਾ ਡਿਊਟੀ ਵਾਲੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਕੀਤਾ ਜਾਵੇ ਫ਼ਾਰਗ •'ਸਰਪੰਚਾਂ/ਨੰਬਰਦਾਰਾਂ ਰਾਹੀਂ ਸਪੀਕਰਾਂ ਤੋਂ ਆਵਾਜ਼ ਦਿਵਾ ਕੇ ਲੋਕਾਂ ਨੂੰ ਸਹਿਯੋਗ ਦੇਣ ਲਈ ਕੀਤਾ ਜਾਵੇ ਪ੍ਰੇਰਿਤ''

ਅਜੀਤ ਡੈਸਕ 22-05-2026
ਨੱਥੂਵਾਲਾ, 21 ਮਈ (ਨਵਦੀਪ ਸਿੰਘ)-ਭਾਰਤ ਦੀ ਜਨਗਣਨਾ ਦਾ ਪਹਿਲਾ ਦੌਰ ਸ਼ੁਰੂ ਹੋ ਚੁੱਕਾ ਹੈ | ਇਸ ਵਿਚ ਸਕੂਲੀ ਅਧਿਆਪਕਾਂ ਦੀਆਂ ਵੱਡੇ ਪੱਧਰ 'ਤੇ ਡਿਊਟੀਆਂ ਲਗਾਈਆਂ ਗਈਆਂ ਹਨ ਪਰ ਮੋਗਾ ਦੇ ਸਿੱਖਿਆ ਵਿਭਾਗ ਵਲੋਂ ਅਜੇ ਤੱਕ ਅਧਿਆਪਕਾਂ ਨੂੰ ਡਿਊਟੀ ਤੋਂ ਫ਼ਾਰਗ ਨਹੀ ਕੀਤਾ ਗਿਆ | ਜਿਸ ਨਾਲ ਅਧਿਆਪਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੁਝ ਅਧਿਆਪਕਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਡਿਊਟੀ 8 ਵਜੇ ਤੋਂ 2:30 ਤੱਕ ਸਕੂਲ ਵਿਚ ਹੈ | ਉਨ੍ਹਾਂ ਦੀ ਹਾਜ਼ਰੀ ਐਪ ਰਾਹੀ ਆਨਲਾਈਨ ਲੱਗਦੀ ਹੈ ਅਤੇ ਅੱਠ ਵਜੇ ਤੱਕ ਸਕੂਲ ਪਹੁੰਚਣਾ ਲਾਜ਼ਮੀ ਹੁੰਦਾ ਹੈ | ਜੇਕਰ ਉਹ ਸਕੂਲ ਸਮੇਂ ਤੋਂ ਬਾਅਦ ਜਨਗਣਨਾ ਵਾਸਤੇ ਜਾਂਦੇ ਹਨ, ਤਾਂ ਪਹਿਲੀ ਗੱਲ ਉਸ ਸਮੇਂ ਕਹਿਰ ਦੀ ਗਰਮੀ ਹੁੰਦੀ ਹੈ | ਦੂਸਰਾ ਦੁਪਹਿਰ ਦਾ ਸਮਾਂ ਹੋਣ ਦੇ ਕਾਰਨ ਲੋਕ ਆਰਾਮ ਕਰਦੇ ਹਨ ਅਤੇ ਘਰਾਂ ਦੇ ਬੂਹੇ ਹੀ ਨਹੀ ਖੋਲ੍ਹਦੇ | ਬਾਕੀ ਇਕੱਲੀਆਂ-ਇਕੱਲੀਆਂ ਮਹਿਲਾਂ ਕਰਮਚਾਰੀਆਂ ਦੀਆਂ ਡਿਊਟੀਆਂ ਦੂਰ ਦੁਰਾਡੇ ਖੇਤਾਂ ਵਾਲੇ ਘਰਾਂ ਵਿਚ ਲਗਾਈ ਗਈ ਹੈ, ਜਦੋਂ ਕਿ ਬਹੁਤੇ ਮਰਦ ਕਰਮਚਾਰੀ ਆਪਣੀ ਜਾਣ ਪਹਿਚਾਣ ਦੇ ਬਲਬੂਤੇ ਆਪਣੀ ਡਿਊਟੀ ਪਿੰਡਾਂ ਦੇ ਘਰਾਂ ਵਿਚ ਲਗਵਾ ਗਏ ਹਨ | ਇਸ ਨਾਲ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ | ਇਸ ਤੋਂ ਇਲਾਵਾ ਕੁਝ ਲੋਕ ਉਨ੍ਹਾਂ ਨਾਲ ਮਾੜਾ ਵਰਤਾਓ ਵੀ ਕਰਦੇ ਹਨ | ਫ਼ੀਲਡ ਵਿਚ ਕੰਮ ਕਰਦੇ ਮਹਿਲਾ ਅਧਿਆਪਕਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸਕੂਲ ਡਿਊਟੀਆਂ ਤੋਂ ਫ਼ਾਰਗ ਕਰਵਾਇਆ ਜਾਵੇ (ਜ਼ਿਕਰਯੋਗ ਹੈ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲਿ੍ਹਆਂ ਵਿਚ ਸਕੂਲੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਲੋਂ ਫ਼ਾਰਗ ਕੀਤਾ ਜਾ ਚੁੱਕਾ ਹੈ), ਦੂਸਰਾ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਰਾਹੀ ਗੁਰੂ ਘਰਾਂ ਦੇ ਸਪੀਕਰਾਂ ਤੋਂ ਆਵਾਜ਼ ਕਰਵਾ ਕੇ ਲੋਕਾਂ ਨੂੰ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਜਾਵੇ | ਇਸ ਤੋਂ ਇਲਾਵਾ ਦੂਰ ਦੁਰਾਡੇ ਖੇਤਾਂ ਵਾਲੀਆਂ ਮਹਿਲਾਂ ਅਧਿਆਪਕਾਂ ਨਾਲ ਪਿੰਡ ਦੀਆਂ ਮਹਿਲਾ ਪੰਚ, ਆਸ਼ਾ ਵਰਕਰਾਂ ਜਾਂ ਆਂਗਣਵਾੜੀ ਵਰਕਰਾਂ ਨੂੰ ਜ਼ਰੂਰ ਭੇਜਿਆ ਜਾਣਾ ਚਾਹੀਦਾ ਹੈ | ਇਸ ਮੌਕੇ ਵੱਡੀ ਪੱਧਰ 'ਤੇ ਅਧਿਆਪਕ ਵਰਗ ਨੇ ਡੀ.ਸੀ. ਮੋਗਾ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੰਦੇ ਹੋਏ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇ |
ਪਿਛਲੀ ਖ਼ਬਰ ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਵਲੋਂ ਸਮਾਲਸਰ ਵਿਖੇ ਹੋਏ ਦੀਵਾਨਾ 'ਚ ਲੰਗਰ ਲਈ ਵਿੱਤੀ ਮਦਦ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਸਿਹਤ ਵਿਭਾਗ ਦਾ ਵਫ਼ਦ ਮਿਲਿਆ ਸਿਵਲ ਸਰਜਨ ਮੋਗਾ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।