07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੈਨਸ਼ਨਰਜ਼ ਐਸੋਸੀਏਸ਼ਨ ਸਿਹਤ ਵਿਭਾਗ ਦਾ ਵਫ਼ਦ ਮਿਲਿਆ ਸਿਵਲ ਸਰਜਨ ਮੋਗਾ ਨੂੰ

ਅਜੀਤ ਡੈਸਕ 22-05-2026
ਮੋਗਾ, 21 ਮਈ (ਗੁਰਤੇਜ ਸਿੰਘ ਬੱਬੀ)-ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਇਕ ਵਫ਼ਦ ਅੱਜ ਰਾਜ ਕੁਮਾਰ ਕਾਲੜਾ ਦੀ ਪ੍ਰਧਾਨਗੀ ਹੇਠ ਡਾ. ਅਸ਼ੋਕ ਸਿੰਗਲਾ ਸਿਵਲ ਸਰਜਨ ਮੋਗਾ ਨੂੰ ਮਿਲਿਆ ਵਫ਼ਦ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਲੰਬੇ ਸਮੇਂ ਤੋਂ ਪੈਂਡਿੰਗ ਪਏ ਮੈਡੀਕਲ ਬਿੱਲਾਂ, ਸਾਲ 2016 ਦੀ ਵਧੀ ਹੋਈ ਤਨਖ਼ਾਹ ਦਾ ਬਕਾਇਆ ਜਿਸ ਦੀ ਅਦਾਇਗੀ ਅਪ੍ਰੈਲ 2026 ਤੋਂ 12 ਕਿਸ਼ਤਾ ਵਿਚ ਹੋਣੀ ਸੀ, ਸੋਧੀ ਹੋਈ ਲੀਵ ਇੰਕੇਸ਼ਮੈਂਟ ਦੇ ਬਕਾਏ ਦੀਆਂ ਕਿਸ਼ਤਾ ਦੀ ਅਦਾਇਗੀ ਜੋ ਕਿ ਉਨ੍ਹਾਂ ਨੂੰ ਅਜੇ ਤੱਕ ਨਹੀਂ ਹੋਈ, ਬਲਾਕ ਕੋਟ ਈਸੇ ਖਾਂ ਵਲੋਂ ਜੁਲਾਈ 2015 ਤੋਂ ਦਸੰਬਰ ਤੱਕ 6 ਫ਼ੀਸਦੀ ਡੀ.ਏ. ਦੀ ਅਦਾਇਗੀ ਜੋ ਕਿ ਇਸ ਬਲਾਕ ਨੂੰ ਅਜੇ ਤੱਕ ਨਹੀਂ ਹੋਈ ਆਦਿ ਦਾ ਨਿਪਟਾਰਾ ਜਲਦੀ ਕਰਵਾਉਣ ਸੰਬੰਧੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ | ਸਿਵਲ ਸਰਜਨ ਮੋਗਾ ਵਲੋਂ ਸਾਰੀ ਗੱਲਬਾਤ ਬੜੇ ਧਿਆਨ ਨਾਲ ਸੁਣੀ ਗਈ | ਉਨ੍ਹਾਂ ਯਕੀਨ ਦੁਆਇਆ ਕਿ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਦਾ ਨਿਪਟਾਰਾ ਪਹਿਲ ਦੇ ਅਧਾਰ 'ਤੇ ਜਲਦੀ ਕਰਵਾਇਆ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਇਬ ਸਿੰਘ, ਮਨਜੀਤ ਸਿੰਘ, ਬਲਵਿੰਦਰ ਗਿੱਲ, ਬਲਵਿੰਦਰ ਸ਼ਰਮਾ, ਜੋਗਿੰਦਰ ਮਾਹਲਾ, ਬਲਬੀਰ ਸਿੰਘ, ਸ਼ਾਮ ਸੁੰਦਰ, ਜੋਗਿੰਦਰਪਾਲ, ਮਲਕੀਤ ਸਿੰਘ ਡਗਰੂ, ਕੁਲਵੰਤ ਸਿੰਘ, ਨਿਰਮਲ ਸਿੰਘ, ਦੀਵਾਨ ਸਿੰਘ ਆਦਿ ਸਾਥੀ ਸ਼ਾਮਲ ਹੋਏ |
ਪਿਛਲੀ ਖ਼ਬਰ ਜਨਗਣਨਾ ਡਿਊਟੀ ਵਾਲੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਕੀਤਾ ਜਾਵੇ ਫ਼ਾਰਗ •'ਸਰਪੰਚਾਂ/ਨੰਬਰਦਾਰਾਂ ਰਾਹੀਂ ਸਪੀਕਰਾਂ ਤ... ਅਗਲੀ ਖ਼ਬਰ ਗ਼ਲਤ ਸੰਗਤ ਦੇ ਸ਼ਿਕਾਰ ਹੋਏ ਸੇਵਾਦਾਰ ਨੂੰ ਗੁਰਦੁਆਰਾ ਕਮੇਟੀ ਨੇ ਕੀਤਾ ਬੇਦਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।