ਮੋਗਾ, 7 ਮਈ (ਅਸ਼ੋਕ ਬਾਂਸਲ)-ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਅੱਜ ਪਾਠਕ ਸਮਗਰੀ ਵੰਡਣ ਦੀ ਸ਼ੁਰੂਆਤ ਕਰਦਿਆਂ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਗੋਧੇਵਾਲਾ ਦੇ ਤਕਰੀਬਨ 200 ਬੱਚਿਆਂ ਨੂੰ ਪਾਠ ਸਮਗਰੀ ਜਿਵੇਂ ਕਿ ਕਾਪੀ, ਪੈਨਸਲ, ਪੈਨ, ਸ਼ਾਰਪਨਰ ਅਤੇ ਰਬੜ ਆਦਿ ਵੰਡੀ ਗਈ | ਇਸ ਮੌਕੇ ਪ੍ਰਧਾਨ ਓ.ਪੀ. ਕੁਮਾਰ ਨੇ ਕਿਹਾ ਕਿ ਅਸੀਂ ਬੱਚਿਆਂ ਪ੍ਰਤੀ ਜਦੋਂ ਵੀ ਕੁਝ ਅਜਿਹਾ ਭਾਵ ਲੈ ਕੇ ਉਨ੍ਹਾਂ ਕੋਲ ਪਹੁੰਚਦੇ ਹਾਂ ਤਾਂ ਮਨ ਵਿਚ ਇਕ ਅਜੀਬ ਕਿਸਮ ਦੀ ਖ਼ੁਸ਼ੀ ਪ੍ਰਾਪਤ ਹੁੰਦੀ ਹੈ | ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਵੀ ਇਹ ਸਿਲਸਿਲਾ ਅੱਗੇ ਇਸੇ ਤਰ੍ਹਾਂ ਜਾਰੀ ਰਹੇਗਾ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਬੋਰਡ ਦੀਆਂ ਕਲਾਸਾਂ ਵਿਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਮੌਕੇ ਗੋਮਤੀ ਬਾਲਾ ਹੈੱਡ ਟੀਚਰ ਨੇ ਸੰਸਥਾ ਦੇ ਇਸ ਪਰਉਪਕਾਰੀ ਕਾਰਜ ਦੀ ਸ਼ਲਾਘਾ ਕੀਤੀ | ਇਸ ਮੌਕੇ ਸਕੂਲ ਦੇ ਮੈਡਮ ਕੁਲਵਿੰਦਰ ਕੌਰ, ਰਾਜਵਿੰਦਰ ਕੌਰ ਅਤੇ ਕਲੱਬ ਦੇ ਝਲਮਨ ਦਾਸ, ਅਜੈ ਸਿੰਗਲਾ, ਪ੍ਰੇਮ ਸਿੰਘਲ, ਅਸ਼ੋਕ ਅਗਰਵਾਲ, ਰਾਜਵਿੰਦਰ ਸਿੰਘ, ਬਲਵੰਤ ਸਿੰਘ, ਸੁਰਜੀਤ ਸਿੰਘ ਤੇ ਮਾਨਕ ਆਦਿ ਹਾਜ਼ਰ ਹੋਏ |