17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਬਾਬਾ ਗੇਂਦੀ ਰਾਮ ਜੀ ਸਾਲਾਨਾ ਜੋੜ ਮੇਲੇ 'ਤੇ ਅੱਖਾਂ, ਆਯੁਰਵੈਦਿਕ, ਮਲਟੀ ਚੈੱਕਅੱਪ ਅਤੇ ਖ਼ੂਨਦਾਨ ਕੈਂਪ 11 ਨੂੰ

ਅਜੀਤ ਡੈਸਕ 08-05-2026
ਧਰਮਕੋਟ, 7 ਮਈ (ਪਰਮਜੀਤ ਸਿੰਘ)-ਧਰਮਕੋਟ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਵਲੋਂ ਡੇਰਾ ਬਾਬਾ ਗੇਂਦੀ ਰਾਮ ਜੀ ਨਹਿਰਾਂ ਵਾਲੇ ਜਲੰਧਰ ਰੋਡ 'ਤੇ ਲੱਗਣ ਵਾਲੇ ਮਲਟੀ ਚੈੱਕ ਅੱਪ ਕੈਂਪ ਦਾ ਪੋਸਟਰ ਅਤੇ ਕਾਰਡ ਉੱਘੇ ਸਮਾਜ ਸੇਵੀ ਸੁਖਵਿੰਦਰ ਸ਼ਰਮਾ ਬੱਬੂ ਆੜ੍ਹਤੀਆ, ਅਮਿਤ ਨੌਹਰੀਆ ਆਰ.ਕੇ. ਜਵੈਲਰਜ਼ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਪ੍ਰਧਾਨ ਗੌਰਵ ਸ਼ਰਮਾ ਅਤੇ ਡਾ. ਹਰਮੀਤ ਸਿੰਘ ਲਾਡੀ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 11 ਮਈ ਸੋਮਵਾਰ ਨੂੰ ਬਾਬਾ ਗੇਂਦੀ ਰਾਮ ਜੀ ਨਹਿਰਾਂ ਵਾਲੇ ਦੇ ਸਾਲਾਨਾ ਭੰਡਾਰੇ 'ਤੇ ਜਲੰਧਰ ਰੋਡ ਸਥਿਤ ਡੇਰੇ 'ਚ ਵਿਸ਼ਾਲ ਅੱਖਾਂ ਦਾ 43ਵਾਂ ਚੈਕ-ਅੱਪ ਕੈਂਪ, ਮਲਟੀ ਚੈੱਕ ਅੱਪ ਕੈਂਪ, ਆਯੁਰਵੈਦਿਕ ਦੇਸੀ ਦਵਾਈਆਂ ਦਾ ਕੈਂਪ ਅਤੇ ਥੈਲੇਸੀਮਿਆਂ ਮਰੀਜ਼ਾਂ ਦੀ ਸਹਾਇਤਾ ਲਈ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਜਿਸ ਵਿਚ ਵੱਖ-ਵੱਖ ਬਿਮਾਰੀਆਂ ਦੇ ਸਪੈਸ਼ਲਿਸਟ ਡਾਕਟਰ ਪਹੁੰਚ ਰਹੇ ਹਨ | ਜਿਸ ਵਿਚ ਮਰੀਜ਼ਾਂ ਦਾ ਬਿਲਕੁਲ ਮੁਫ਼ਤ ਚੈਕ-ਅੱਪ ਕੀਤਾ ਜਾਵੇਗਾ | ਆਰ.ਪੀ. ਮੈਡੀਕਲ ਧਰਮਕੋਟ ਵਲੋਂ ਦਵਾਈਆਂ, ਪ੍ਰੀਤ ਐਪਟੀਕਲਸ ਧਰਮਕੋਟ ਵਲੋਂ ਮੁਫ਼ਤ ਐਨਕਾਂ, ਡੀ.ਐਮ.ਕੇ. ਆਯੁਰਵੈਦਿਕ ਵਲੋਂ ਦੇਸੀ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਸਿੱਧੂ ਲੈਬ ਵਲੋਂ ਬਲੱਡ ਦੇ ਟੈੱਸਟ ਮੁਫ਼ਤ ਕੀਤੇ ਜਾਣਗੇ | ਇਸ ਮੌਕੇ ਸੰਸਥਾ ਦੇ ਚੇਅਰਮੈਨ ਅਤੁਲ ਨੌਹਰੀਆ, ਵਾਈਸ ਚੇਅਰਮੈਨ ਪੰਡਤ ਪ੍ਰੀਤਮ ਲਾਲ ਭਾਰਦਵਾਜ, ਡਾ. ਰਾਜਿੰਦਰ ਬੱਤਰਾ, ਪ੍ਰੋਜੈਕਟ ਇੰਚਾਰਜ ਵਾਈਸ ਪ੍ਰਧਾਨ ਨਵਦੀਪ ਅਹੂਜਾ ਬਬਲੂ, ਰਾਜੇਸ਼ ਸੁਖੀਜਾ, ਸੰਜੀਵ ਕਟਾਰੀਆ ਮੀਡੀਆ ਇੰਚਾਰਜ ਰੁਪਿੰਦਰ ਰੱਖੜਾ, ਰਿੰਪੀ, ਮੇਜਰ ਸਿੰਘ ਏ.ਐਸ.ਆਈ., ਆਰਗੇਨਾਈਜ਼ਿੰਗ ਸੈਕਟਰੀ ਸਚਿਨ ਗਰੋਵਰ, ਬਲਕਾਰ ਸਿੰਘ ਸਹਾਇਕ ਸੈਕਟਰੀ, ਸੀਨੀਅਰ ਮੈਂਬਰ ਰਾਜੀਵ ਨਰੂਲਾ, ਸਾਜੇਸ਼ ਮਿਸ਼ਰਾ, ਬਲਦੇਵ ਸਿੰਘ ਡੀ.ਐਮ.ਕੇ. ਆਯੁਰਵੈਦ, ਅਤੇ ਸਰਪੰਚ ਬਲਵਿੰਦਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲੀ-ਕਾਂਗਰਸੀ ਚਾਹੁੰਦੇ ਤਾਂ ਉਹ ਬੇਅਦਬੀਆਂ ਰੋਕਣ ਲਈ ਕਾਨੂੰਨ ਬਣਾ ਸਕਦੇ ਸਨ: ਮੁੱਖ ਮੰਤਰੀ ਪੰਜਾਬ ਅਗਲੀ ਖ਼ਬਰ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਗੋਧੇ ਵਾਲਾ ਪ੍ਰਾਇਮਰੀ ਸਕੂਲ 'ਚ ਵੰਡੀ ਪਾਠ ਸਮੱਗਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।