ਸਮਾਲਸਰ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਦੀ ਹੋਈ ਪੰਜਾਬ ਪੱਧਰ ਲਈ ਚੋਣ
ਸਮਾਲਸਰ, 16 ਨਵੰਬਰ (ਗੁਰਜੰਟ ਕਲਸੀ ਲੰਡੇ)-ਪੰਜਾਬ ਪੱਧਰ ਦੇ ਕੁੜੀਆਂ ਦੇ ਕਬੱਡੀ ਨੈਸ਼ਨਲ ਮੁਕਾਬਲਿਆਂ ਵਿਚ ਸਰਕਾਰੀ ਸਕੂਲ ਸਮਾਲਸਰ ਦੀਆਂ ਸੱਤ ਕੁੜੀਆਂ ਦੀ ਸਟੇਟ ਪੱਧਰੀ ਟੀਮ ਵਿਚ ਚੋਣ ਹੋਈ ਹੈ। ਅੱਜ ਸਕੂਲ ਪਹੁੰਚਣ ’ਤੇ ਲੜਕੀਆਂ ਸਮੇਤ ਕੋਚ ਸੋਨੀ ਰੋਡੇ ਨੂੰ ਸਕੂਲ ਮੁਖੀ ਤੇ ਚੇਅਰਮੈਨ ਵਲੋਂ ਸਨਮਾਨਿਤ ਕੀਤਾ ਗਿਆ।
ਅਜੀਤ ਡੈਸਕ
17-11-2026