ਮੋਗਾ, 7 ਮਈ (ਅਸ਼ੋਕ ਬਾਂਸਲ)-ਮਾਤਾ ਸ਼ੇਰਾਂ ਵਾਲੀ ਦਾ ਚੌਥਾ ਵਿਸ਼ਾਲ ਜਗਰਾਤਾ 23 ਮਈ ਦਿਨ ਸਨਿੱਚਰਵਾਰ ਵਾਲਮੀਕੀ ਕਾਲੋਨੀ ਵਿਚ ਬੱਚਿਆਂ ਵਲੋਂ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਜਾਗਰਨ ਦੇ ਮੁੱਖ ਸੇਵਦਾਰ ਲਵ ਬੋਹਤ ਨੇ ਦੱਸਿਆ ਕਿ ਕਲੌਨੀ ਦੇ ਸਾਰੇ ਬੱਚਿਆਂ ਵਲੋਂ ਮਾਂ ਸ਼ੇਰਾਂ ਵਾਲੀ ਦਾ ਜਾਗਰਨ ਕਰਵਾਇਆ ਜਾ ਰਿਹਾ ਹੈ | ਇਸ ਕਰਵਾਏ ਜਾ ਰਹੇ ਮਾਂ ਭਗਵਤੀ ਦੇ ਜਾਗਰਨ ਦਾ ਨਿਮੰਤਰਨ ਕਾਰਡ ਅੱਜ ਮੋਗਾ ਦੇ ਸਮਾਜ ਸੇਵੀ ਅਤੇ ਰਾਈਸ ਬ੍ਰਾਨ ਡੀਲਰਾਂ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲ ਨੂੰ ਦਿੱਤਾ ਗਿਆ | ਇਸ ਮੌਕੇ ਨਵੀਨ ਸਿੰਗਲ ਨੇ ਦੱਸਿਆ ਕਿ ਮਾਂ ਸ਼ੇਰਾਂ ਵਾਲੀ ਦੇ ਜਾਗਰਨ ਵਿਚ ਭਜਨਾਂ ਦਾ ਗੁਣਗਾਨ ਕਰਨ ਲਈ ਲੁਧਿਆਣਾ ਤੋਂ ਭਜਨ ਗਾਇਕ ਝੱਗੀ ਗਿੱਲ ਅਤੇ ਮੋਗਾ ਤੋਂ ਹਰਸ਼ ਸ਼ਰਮਾ ਮਾਂ ਦੇ ਭਜਨਾਂ ਦਾ ਗੁਣਗਾਨ ਕਰਨਗੇ | ਇਸ ਮੌਕੇ ਤੇ ਲਵ ਭੋਤ, ਨਕਸ਼ ਕੁਮਾਰ, ਅਰਵੀਸ਼ ਕੁਮਾਰ, ਪ੍ਰਥਮ ਭੋਤ, ਆਰਯਨ ਸੌਦਾ, ਦਿਸ਼ੂ ਕੁਮਾਰ, ਨਰੇਸ਼ ਭੋਤ ਪ੍ਰਧਾਨ ਭਾਵਾਧਸ ਮੋਗਾ ਆਦਿ ਹਾਜ਼ਰ ਸਨ |