ਮੋਗਾ, 7 ਮਈ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਮੋਗਾ ਲਈ ਮਾਣ ਵਾਲੀ ਗੱਲ ਹੈ ਕਿ ਮੋਗਾ ਸ਼ਹਿਰ ਦੇ ਜੰਮਪਲ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਦੇ ਹੁਣ ਸਿਵਲ ਸਰਜਨ ਮੋਗਾ ਬਣ ਗਏ ਹਨ | ਡਾ. ਸਿੰਗਲਾ ਨੇ ਸਿਹਤ ਵਿਭਾਗ 'ਚ ਮੈਡੀਕਲ ਅਫ਼ਸਰ ਤੋ ਆਪਣਾ ਸਫ਼ਰ ਸ਼ੁਰੂ ਕਰਕੇ ਜ਼ਿਲ੍ਹਾ ਪੱਧਰ ਤੇ ਉੱਚ ਅਹੁਦਿਆਂ 'ਤੇ ਜ਼ਿੰਮੇਵਾਰੀ ਨਿਭਾਈ | ਜ਼ਿਕਰਯੋਗ ਹੈ ਕਿ ਕੋਵਿਡ-19 'ਚ ਬਤੌਰ ਨੋਡਲ ਅਫ਼ਸਰ ਵਜੋਂ ਭੂਮਿਕਾ ਨਿਭਾਈ ਭੂਮਿਕਾ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ | ਭਾਵੇਂ ਉਹ ਜ਼ਿਲ੍ਹਾ ਸਿਹਤ ਅਫ਼ਸਰ ਵਜੋਂ ਹੋਵੇ ਜਾਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਹੋਵੇ ਜਾ ਕਿਸੇ ਵੀ ਬਲਾਕ ਤੇ ਬਤੌਰ ਐਸ.ਐਮ.ਓ. ਜ਼ਿੰਮੇਵਾਰੀ ਮਿਲੀ ਹੋਵੇ ਉਨ੍ਹਾਂ ਸਦਾ ਇਮਾਨਦਾਰੀ, ਮਿਹਨਤ, ਨਿਮਰਤਾ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਹੋਕੇ ਕੰਮ ਕੀਤਾ ਅਤੇ ਹੁਣ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਉਨ੍ਹਾਂ ਨੂੰ ਸਿਵਲ ਸਰਜਨ ਦੇ ਅਹੁਦੇ ਤੇ ਨਿਵਾਜਿਆ ਹੈ | ਇਸ ਮੌਕੇ ਡਾ. ਗੋਰਵਪ੍ਰੀਤ ਸੋਢੀ ਜ਼ਿਲ੍ਹਾ ਟੀ.ਬੀ. ਅਫ਼ਸਰ, ਚੀਫ਼ ਫਾਰਮਾਸਿਸਟ ਗੁਰਮੀਤ ਸਿੰਘ ਦਫ਼ਤਰ ਸਿਵਲ ਸਰਜਨ, ਸੁਮੀਤ ਬਜਾਜ ਅਤੇ ਡੀ.ਡੀ.ਐਚ.ਓ. ਡਾ. ਗੁਰਪ੍ਰੀਤ ਕੌਰ ਨੇ ਡਾ. ਅਸ਼ੋਕ ਸਿੰਗਲਾ ਨੂੰ ਮੁਬਾਰਕਬਾਦ ਦਿੱਤੀ ਅਤੇ ਸਮੁੱਚੇ ਸਟਾਫ਼ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਡਾ. ਅਸ਼ੋਕ ਸਿੰਗਲਾ ਦੀ ਅਗਵਾਈ ਹੇਠ ਸਿਹਤ ਸੇਵਾਵਾਂ ਹੋਰ ਮਜ਼ਬੂਤ ਅਤੇ ਲੋਕ-ਹਿਤੈਸ਼ੀ ਬਣਨਗੀਆਂ |