ਕੋਟ ਈਸੇ ਖਾਂ, 7 ਮਈ (ਗੁਰਮੀਤ ਸਿੰਘ ਖ਼ਾਲਸਾ)-ਪਿੰਡ ਮਹਿਲ ਦੀ ਨਾਮਵਰ ਸ਼ਖ਼ਸੀਅਤ ਸ੍ਰ. ਮਲੂਕ ਸਿੰਘ ਭੰਬਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਮਹਿਲ ਵਿਖੇ ਹੋਇਆ, ਜਿਸ ਵਿਚ ਵੱਡੀ ਗਿਣਤੀ 'ਚ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਇਲਾਕਾ ਨਿਵਾਸੀ ਸੰਗਤਾਂ ਪੁੱਜੀਆਂ | ਇਸ ਮੌਕੇ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਸਮਾਗਮ ਦੌਰਾਨ ਸਵ: ਮਲੂਕ ਸਿੰਘ ਭੰਬਾ ਦੇ ਸਪੁੱਤਰ ਮਾਸਟਰ ਬਹਾਦਰ ਸਿੰਘ, ਮਨਦੀਪ ਸਿੰਘ ਭੰਬਾ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਪੁੱਜੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਨੇ ਦੁੱਖ ਸਾਂਝਾ ਕੀਤਾ | ਅਰਦਾਸ ਅਤੇ ਸ਼੍ਰੀ ਮੁਖਵਾਕ ਉਪਰੰਤ ਸ੍ਰ. ਮੇਵਾ ਸਿੰਘ ਨੇ ਸਵ: ਮਲੂਕ ਸਿੰਘ ਭੰਬਾ ਦੇ ਸਮਾਜ ਵਿਚ ਬਤੀਤ ਕੀਤੇ ਚੰਗੇ ਜੀਵਨ 'ਤੇ ਪੰਛੀ ਝਾਤ ਪਾਉਂਦਿਆਂ ਪਰਿਵਾਰ ਤਰਫ਼ੋਂ ਸੰਗਤਾਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਐਮ.ਡੀ. ਰਸ਼ਪਾਲ ਸਿੰਘ ਮਖੂ, ਸਾਬਕਾ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਜ਼ੀਰਾ, ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ, ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਮੇਵਾ ਸਿੰਘ ਪ੍ਰਧਾਨ ਟੀਚਰ ਯੂਨੀਅਨ, ਪਿ੍ਤਪਾਲ ਸਿੰਘ ਜ਼ੈਲਦਾਰ, ਮਹਿਕਦੀਪ ਸਿੰਘ, ਲਖਵਿੰਦਰ ਸਿੰਘ ਦੀਦਾਰ, ਮਾਸਟਰ ਸੁਖਜਿੰਦਰ ਸਿੰਘ, ਮਾਸਟਰ ਸੁਖਦੇਵ ਸਿੰਘ, ਰਾਜੀਵ ਕੁਮਾਰ ਜ਼ੀਰਾ, ਡਾ. ਪਰਮਪ੍ਰੀਤ ਸਿੰਘ, ਥਾਣੇਦਾਰ ਗੁਰਭੇਜ ਸਿੰਘ, ਮਲਕੀਤ ਸਿੰਘ ਨੰਬਰਦਾਰ, ਕਰਮਜੀਤ ਸਿੰਘ, ਨਿਰਮਲ ਸਿੰਘ, ਪ੍ਰਤਾਪ ਸਿੰਘ ਹੀਰਾ, ਰਾਜ ਸਿੰਘ, ਗੁਰਮੇਲ ਸਿੰਘ ਸੇਖਾ, ਕੁਲਦੀਪ ਸਿੰਘ, ਚੰਨਣ ਸਿੰਘ, ਸੁਖਦੇਵ ਸਿੰਘ, ਜਗਸੀਰ ਸਿੰਘ, ਸਿਕੰਦਰ ਸਿੰਘ, ਜਸਪ੍ਰੀਤ ਸਿੰਘ, ਹਰਬੰਸ ਸਿੰਘ ਸੇਖਾ, ਬਲਬੀਰ ਕੌਰ ਕੈਨੇਡਾ, ਪਰਮਜੀਤ ਸਿੰਘ, ਥਾਣੇਦਾਰ ਸਰਬਜੀਤ ਸਿੰਘ, ਕਰਮਜੀਤ ਸਿੰਘ ਜ਼ੀਰਾ, ਸੋਹਣ ਸਿੰਘ ਘੋਲੀਆ, ਗੁਰਮੀਤ ਸਿੰਘ ਰਾਮਸਰ, ਭੁਪਿੰਦਰ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਦਲਵੀਰ ਸਿੰਘ, ਮਾ. ਰਜਿੰਦਰ ਸਿੰਘ ਕਾਹਲੋਂ, ਅਮਰਿੰਦਰਪਾਲ ਸਿੰਘ, ਮਨਿੰਦਰ ਸਿੰਘ, ਸੁਖਦੇਵ ਸਿੰਘ ਜਾਨੀਆ, ਦਲੇਰ ਸਿੰਘ, ਲੈਕਚਰਾਰ ਸੁਖਦੇਵ ਸਿੰਘ, ਮੋਨੂੰ, ਵਰਿੰਦਰ ਸਿੰਘ, ਕੁਲਦੀਪ ਕੌਰ, ਦਵਿੰਦਰ ਕੌਰ, ਲਖਵਿੰਦਰ ਸਿੰਘ, ਲੱਖਾ ਮੰਦਰ, ਬਚਿੱਤਰ ਸਿੰਘ, ਰਾਜੂ ਵਰੋਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ |