ਬਾਘਾ ਪੁਰਾਣਾ, 7 ਮਈ (ਗੁਰਮੀਤ ਸਿੰਘ ਮਾਣੂੰਕੇ)-ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਲੰਗੇਆਣਾ ਨਵਾਂ ਵਲੋਂ ਆਪਣੇ ਸਮਾਜ ਸੇਵੀ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਨਾਜ਼ਰ ਸਿੰਘ ਅਤੇ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਾਲਿਆਂ ਦੀ ਯਾਦ ਵਿਚ ਗੁਰਦੁਆਰਾ ਬਾਬਾ ਨਾਜ਼ਰ ਸਿੰਘ ਜੀ ਲੰਗੇਆਣਾ ਨਵਾਂ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਵਾਇਆ ਗਿਆ | ਕੈਂਪ ਦਾ ਉਦਘਾਟਨ ਉੱਘੀ ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਚੰਦ ਪੁਰਾਣਾ ਵਲੋਂ ਕੀਤਾ ਗਿਆ | ਉਨ੍ਹਾਂ ਇਸ ਮੌਕੇ ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜਾਂ ਦੀ ਅੱਜ ਵੱਡੀ ਲੋੜ ਹੈ ਕਿਉਂਕਿ ਅਜਿਹੇ ਕੈਂਪ ਲੱਗਣ ਨਾਲ ਹਰ ਲੋੜਵੰਦ ਤੱਕ ਮੁਫ਼ਤ ਇਲਾਜ ਪਹੁੰਚ ਜਾਂਦਾ ਹੈ | ਉਨ੍ਹਾਂ ਕਲੱਬ ਨੂੰ ਇਸ ਕਾਰਜ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਕਲੱਬ ਨੂੰ ਪੂਰਨ ਸਹਿਯੋਗ ਦਿੰਦੇ ਰਹਿਣਗੇ | ਇਸ ਮੌਕੇ ਸ਼ੰਕਰਾ ਅੱਖਾਂ ਦਾ ਹਸਪਤਾਲ ਮੁੱਲਾਂਪੁਰ ਤੋਂ ਪਹੁੰਚੇ ਮਾਹਿਰ ਡਾਕਟਰਾਂ ਵਲੋਂ 430 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਸ ਵਿਚੋਂ 20 ਮਰੀਜ਼ ਲੈਨਜ਼ ਪਾਉਣ ਲਈ ਚੁਣੇ ਗਏ ਜਿਨ੍ਹਾਂ ਦੇ ਮੁਫ਼ਤ ਲੈਨਜ਼ ਪਾਏ ਜਾਣਗੇ ਜਦੋਂ ਕਿ ਹੋਰ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਕਲੱਬ ਦੇ ਪ੍ਰਧਾਨ ਡਾਕਟਰ ਇੰਦਰਜੀਤ ਸਿੰਘ, ਸੂਬਾ ਸਿੰਘ, ਅਵਤਾਰ ਸਿੰਘ ਗੱਗਾ, ਨਾਇਬ ਸਿੰਘ ਗਿੱਲ, ਬਾਬਾ ਬਿਕਰਮਜੀਤ ਸਿੰਘ, ਕਰਮਜੀਤ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਭੁੱਲਰ, ਹਰਜਿੰਦਰ ਸਿੰਘ ਗਿੰਦਾ, ਗੁਰਤੇਜ ਸਿੰਘ, ਸੂਬੇਦਾਰ ਚੜ੍ਹਤ ਸਿੰਘ, ਸਰਪੰਚ ਹਰਚਰਨ ਸਿੰਘ, ਕਾਂਗਰਸੀ ਆਗੂ ਸੁੱਖਾ ਲੰਗੇਆਣਾ, ਬਾਬਾ ਭੁਪਿੰਦਰ ਸਿੰਘ, ਕੁਲਦੀਪ ਸਿੰਘ ਮਾਨਾ ਪੰਚ, ਅਵਤਾਰ ਸਿੰਘ ਪੰਚ, ਟਿੱਕਾ ਟੈਂਟ ਵਾਲਾ, ਰਾਜਦੀਪ ਸਿੰਘ, ਹਾਕਮ ਸਿੰਘ, ਮੰਦਰ ਸਿੰਘ, ਮਨਪ੍ਰੀਤ ਮੰਨਾ, ਫੂਨਾ ਸਿੰਘ, ਕਪਤਾਨ ਸਿੰਘ, ਪਰਮਜੀਤ ਸਿੰਘ, ਚਮਕੌਰ ਸਿੰਘ, ਭੁਪਿੰਦਰ ਸਿੰਘ ਪਿੰਦਾ, ਯਾਦੂ, ਜੱਗਾ ਡਰਾਈਵਰ, ਚੈਨਾ, ਜੰਟਾ ਆਦਿ ਹਾਜ਼ਰ ਸਨ |