17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗੁਰੂ ਨਾਨਕ ਸਕੂਲ ਬਿਲਾਸਪੁਰ 'ਚ ਮੋਹੀ ਅਮਰਜੀਤ ਸਿੰਘ ਦਾ ਨਾਟਕ ਰੰਗਮੰਚ 'ਤੇ ਭਾਸ਼ਣ ਕਰਾਇਆ <br/>

ਅਜੀਤ ਡੈਸਕ 08-05-2026
ਨਿਹਾਲ ਸਿੰਘ ਵਾਲਾ, 7 ਮਈ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਜਾਣੀ ਪਹਿਚਾਣੀ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਲੋਂ ਪ੍ਰਸਿੱਧ ਨਾਟਕਕਾਰ ਮੋਹੀ ਅਮਰਜੀਤ ਸਿੰਘ ਦਾ ਨਾਟਕ, ਰੰਗਮੰਚ ਵਿਸ਼ੇ 'ਤੇ ਭਾਸ਼ਣ ਕਰਵਾਇਆ ਗਿਆ | ਸਕੂਲ ਦੇ ਪਿ੍ੰਸੀਪਲ ਜਗਦੇਵ ਸਿੰਘ ਥਿੰਦ ਨੇ ਪਹੰੁਚੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਵਿਦਿਆਰਥੀ, ਵਿਦਿਆਰਥਣਾਂ ਦੇ ਰੂਬਰੂ ਹੁੰਦਿਆਂ ਆਪਣੇ ਭਾਸ਼ਣ ਵਿਚ ਨਾਟਕਕਾਰ ਮੋਹੀ ਅਮਰਜੀਤ ਸਿੰਘ ਨੇ ਕਿਹਾ ਕਿਸੇ ਵੀ ਬੋਲੀ, ਭਾਸ਼ਾ ਦੇ ਖੇਤਰ ਵਿਚ ਨਾਟਕ, ਰੰਗਮੰਚ ਦਾ ਇਕ ਆਪਣਾ ਹੀ ਖ਼ਾਸ ਮੁਕਾਮ ਹੁੰਦਾ ਹੈ | ਆਪਣੀ ਬੋਲੀ, ਭਾਸ਼ਾ ਨਾਲ ਜੁੜਨ ਲਈ ਸਾਹਿਤਕ ਕਿਤਾਬਾਂ ਪੜ੍ਹੋ | ਮੋਹੀ ਨੇ ਬੋਲੀ ਤੇ ਭਾਸ਼ਾ ਵਿਚ ਕੀ ਅੰਤਰ ਹੁੰਦਾ ਹੈ, ਇਸ ਬਾਰੇ ਵੀ ਵਿਸਥਾਰ ਨਾਲ ਦੱਸਿਆ | ਇਸ ਮੌਕੇ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਮਨਜਿੰਦਰ ਕੌਰ, ਚਾਹਤ ਗਿੱਲ ਅਤੇ ਕਿਰਨਪ੍ਰੀਤ ਕੌਰ ਨੇ ਮੋਹੀ ਨੂੰ ਸਵਾਲ ਕੀਤੇ ਤਾਂ ਮੋਹੀ ਵਲੋਂ ਢੁਕਵੇਂ ਉੱਤਰ ਦਿਤੇ ਗਏ | ਇਸ ਮੌਕੇ ਸਕੂਲ ਦੇ ਚੇਅਰਮੈਨ ਭੁਪਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਹੋ ਜਿਹੇ ਸੈਮੀਨਾਰ ਕਰਵਾਉਣ ਨਾਲ ਵਿਦਿਆਰਥੀਆਂ ਦੇ ਗਿਆਨ ਵਿਚ ਜਿੱਥੇ ਵਾਧਾ ਹੁੰਦਾ ਹੈ, ਉੱਥੇ ਹੀ ਵਿਦਿਆਰਥੀਆਂ ਨੂੰ ਸਾਹਿਤ ਬਾਰੇ ਭਰਪੂਰ ਗਿਆਨ ਵੀ ਮਿਲਦਾ ਹੈ, ਇਸ ਸੈਮੀਨਾਰ ਵਿਚ ਪਹੁੰਚੇ ਕਹਾਣੀਕਾਰ ਗੁਰਮੇਲ ਸਿੰਘ ਬੌਡੇ ਨੇ ਵੀ ਵਿਦਿਆਰਥੀ, ਵਿਦਿਆਰਥਣਾਂ ਨਾਲ ਆਪਣੇ ਸਾਹਿਤਕ ਜੀਵਨ ਦੀ ਗੱਲ ਸਾਂਝੀ ਕੀਤੀ | ਸੈਮੀਨਾਰ ਨੂੰ ਕਾਮਯਾਬ ਕਰਨ ਲਈ ਸਕੂਲ ਅਧਿਆਪਕ ਸਾਹਿਬਾਨ ਤਰਸੇਮ ਸਿੰਘ, ਵੀਰਪਾਲ ਕੌਰ ਅਤੇ ਸ਼ਿੰਦਰ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ | ਅਖੀਰ ਵਿਚ ਨਾਟਕਕਾਰ ਮੋਹੀ ਅਮਰਜੀਤ ਸਿੰਘ ਤੇ ਕਹਾਣੀਕਾਰ ਗੁਰਮੇਲ ਸਿੰਘ ਬੌਡੇ ਨੂੰ ਸਨਮਾਨਿਤ ਕੀਤਾ ਗਿਆ |


ਪਿਛਲੀ ਖ਼ਬਰ ਸਵ: ਬਲਵਿੰਦਰ ਸਿੰਘ ਭੁੱਲਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਬਲਾਕ ਪ੍ਰਧਾਨ ਮੇਜਰ ਸਿੰਘ ਘੋਲੀਆ ਦੀ ਅਗਵਾਈ 'ਚ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।