17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਵ: ਬਲਵਿੰਦਰ ਸਿੰਘ ਭੁੱਲਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 08-05-2026
ਕੋਟ ਈਸੇ ਖਾਂ, 7 ਮਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਨਾਮਵਰ ਭੁੱਲਰ ਪਰਿਵਾਰ ਵਿਚੋਂ ਸ੍ਰ. ਬਲਵਿੰਦਰ ਸਿੰਘ ਭੁੱਲਰ ਟਿੱਬੇ ਵਾਲੇ ਸਪੁੱਤਰ ਸਵ: ਬਗੀਚਾ ਸਿੰਘ ਭੁੱਲਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਨਾਮਵਰ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਵਲੋਂ ਭੁੱਲਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਸਵ: ਬਲਵਿੰਦਰ ਸਿੰਘ ਭੁੱਲਰ ਦੀ ਮਿ੍ਤਕ ਦੇਹ ਦੇ ਸਥਾਨਕ ਸ਼ਹਿਰ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਸਮੇਂ ਪਰਿਵਾਰ ਤੇ ਸਾਕ ਸੰਬੰਧੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਪੁੱਜੇ | ਇਸ ਦੁੱਖ ਦੀ ਘੜੀ 'ਚ ਪੁੱਜੇ ਆਗੂਆਂ ਤੇ ਇਲਾਕਾ ਨਿਵਾਸੀਆਂ ਵਲੋਂ ਸਵ: ਬਲਵਿੰਦਰ ਸਿੰਘ ਭੁੱਲਰ ਦੇ ਬੇਟੇ ਭੁਪਿੰਦਰ ਸਿੰਘ ਭਿੰਦਾ, ਹਰਜਿੰਦਰ ਸਿੰਘ ਭੁੱਲਰ, ਭਰਾ ਗੁਰਬਚਨ ਸਿੰਘ ਭੁੱਲਰ, ਚਾਨਣ ਸਿੰਘ ਭੁੱਲਰ ਅਤੇ ਭਤੀਜੇ ਸਮਾਜ ਸੇਵੀ ਕਰਨਪਾਲ ਸਿੰਘ ਭੁੱਲਰ, ਜਗਰੂਪ ਸਿੰਘ ਰੂਪਾ, ਗੁਰਜੰਟ ਸਿੰਘ ਭੁੱਲਰ ਆਦਿ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ | ਅੰਤਿਮ ਸੰਸਕਾਰ ਸਮੇਂ ਬਾਬਾ ਸ਼ਮਸ਼ੇਰ ਸਿੰਘ ਮੁੱਖ ਸੇਵਾਦਾਰ ਛਾਉਣੀ ਨਿਹੰਗ ਸਿੰਘਾਂ, ਕਾਮਰੇਡ ਸੁਰਜੀਤ ਸਿੰਘ ਗਗੜਾ, ਸਮਾਜ ਸੇਵੀ ਦਲਜੀਤ ਸਿੰਘ ਬਿੱਟੂ ਠੇਕੇਦਾਰ, ਸਮਾਜ ਸੇਵੀ ਡਾ. ਜਸਪਾਲ ਸਿੰਘ ਸੰਧੂ, ਰਣਜੀਤ ਸਿੰਘ ਰਾਣਾ, ਬਾਦਲ ਸੰਧੂ, ਦਰਸ਼ਨ ਸਿੰਘ ਨਾਗੀ, ਅਮੀਰ ਸਿੰਘ ਸਾਬਕਾ ਸਰਪੰਚ, ਸਾਬਕਾ ਥਾਣੇਦਾਰ ਜਸਵਿੰਦਰ ਸਿੰਘ ਢਿੱਲੋਂ ਨਿਹਾਲਗੜ੍ਹ, ਨਿਸ਼ਾਨ ਸਿੰਘ ਸੈਕਟਰੀ ਕੈਨੇਡੀਅਨ, ਸਾਹਿਤਕਾਰ ਯਸ਼ਪਾਲ ਗੁਲਾਟੀ, ਗੁਰਪ੍ਰੀਤ ਸਿੰਘ ਸਿੱਧੂ ਬਾਬਾ ਫਾਰਮ ਵਾਲੇ, ਨੰਬਰਦਾਰ ਕੁਲਵੰਤ ਸਿੰਘ, ਬਾਬਾ ਸੁਖਦੇਵ ਸਿੰਘ, ਮਨੋਜ ਮਿਸ਼ਰਾ, ਪੱਪੂ ਗਰੋਵਰ, ਬਲਦੇਵ ਸਿੰਘ ਸ਼ਤੀਰੀਆਂ ਵਾਲੇ, ਨਛੱਤਰ ਸਿੰਘ ਲਾਲੀ, ਮਾਨਵਪ੍ਰੀਤ ਟੋਨੀ ਸ਼ਰਮਾ, ਭਗਵਾਨ ਸਿੰਘ, ਕੁਲਵੰਤ ਸਿੰਘ ਨਿਹਾਲਗੜ੍ਹ, ਤਰਸੇਮ ਸਿੰਘ ਧੰਨਾ, ਡਾ. ਰਾਜਦਵਿੰਦਰ ਸਿੰਘ ਗਿੱਲ, ਸੁਖਦੇਵ ਸਿੰਘ ਸੰਧੂ ਤੋਂ ਇਲਾਵਾ ਭਗਤ ਪੂਰਨ ਸਿੰਘ ਸੇਵਾ ਸੰਸਥਾ, ਨਗਰ ਸੇਵਾ ਸੰਮਤੀ ਆਦਿ ਸੰਸਥਾਵਾਂ ਦੇ ਸੇਵਾਦਾਰ ਵੀ ਸ਼ਾਮਲ ਸਨ | ਸਵ: ਬਲਵਿੰਦਰ ਸਿੰਘ ਭੁੱਲਰ ਦੇ ਅੰਗੀਠੇ ਦੀ ਸੰਭਾਲ 10 ਮਈ 2026 ਐਤਵਾਰ ਸਵੇਰੇ 9 ਵਜੇ, ਸ਼ਮਸ਼ਾਨ ਘਾਟ, ਕੋਟ ਈਸੇ ਖਾਂ ਵਿਖੇ ਹੋਵੇਗੀ |

ਪਿਛਲੀ ਖ਼ਬਰ ਸਰਕਾਰੀ ਸਕੂਲ ਜੀ.ਟੀ.ਬੀ. ਗੜ੍ਹ ਵਿਖੇ 'ਰੋਲ ਪਲੇਅ' ਰਾਹੀਂ ਬੱਚਿਆਂ ਨੂੰ 'ਸੰਤੁਲਿਤ ਖ਼ੁਰਾਕ' ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਗੁਰੂ ਨਾਨਕ ਸਕੂਲ ਬਿਲਾਸਪੁਰ 'ਚ ਮੋਹੀ ਅਮਰਜੀਤ ਸਿੰਘ ਦਾ ਨਾਟਕ ਰੰਗਮੰਚ 'ਤੇ ਭਾਸ਼ਣ ਕਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।