04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸ਼੍ਰੋ. ਅਕਾਲੀ ਦਲ ਵਲੋਂ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ ਨੇ 2027 'ਚ ਸਰਕਾਰ ਬਣਾਉਣ ਦਾ ਮੁੱਢ ਬੰਨਿ੍ਹਆ-ਡਾ. ਜਗਤਾਰ ਮੱਲ੍ਹੀ <br/>

ਅਜੀਤ ਡੈਸਕ 06-04-2026
ਬੱਧਨੀ ਕਲਾਂ, 5 ਅਪ੍ਰੈਲ (ਸੰਜੀਵ ਕੋਛੜ)-ਸ਼੍ਰੋ. ਅਕਾਲੀ ਦਲ ਵਲੋਂ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ 'ਚ ਲੋਕਾਂ ਦੇ ਆਪ ਮੁਹਾਰੇ ਹੋ ਰਹੇ ਭਾਰੀ ਇਕੱਠਾਂ ਨੇ ਸਾਬਤ ਕਰ ਦਿੱਤਾ ਹੈ ਕਿ ਆਉਦੀਂ ਫਰਵਰੀ 2027 'ਚ ਸ਼੍ਰੋ. ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ | ਇਹ ਪ੍ਰਗਟਾਵਾ ਸੀ. ਅਕਾਲੀ ਆਗੂ ਡਾ. ਜਗਤਾਰ ਸਿੰਘ ਮੱਲ੍ਹੀ ਦੌਧਰ ਨੇ ਕਰਦਿਆਂ ਕਿਹਾ ਕਿ ਸ਼੍ਰੋ. ਅਕਾਲੀ ਦਲ ਵਲੋਂ ਜਿੱਥੇ ਹਲਕਾ ਵਾਰ ਰੈਲੀਆਂ 'ਚ ਬੇਮਿਸਾਲ ਇਕੱਠ ਹੰੁਦਾ ਹੈ, ਉੱਥੇ ਹੀ ਸੂਬੇ 'ਚ ਝੂਠ ਦੇ ਸਹਾਰੇ ਬਣ ਕੇ ਰਾਜ ਕਰ ਰਹੀ ਆਪ ਪਾਰਟੀ ਦੀ ਸਰਕਾਰ ਵਲੋਂ ਕੀਤੀਆਂ ਜਾਂਦੀਆਂ ਰੈਲੀਆਂ 'ਚ ਇਕੱਠ ਕਰਨ ਲਈ ਅਨੇਕਾਂ ਜ਼ਿਲਿ੍ਹਆਂ ਤੋਂ ਪ੍ਰਵਾਸੀ ਭਾਰਤੀਆਂ ਤੇ ਸਰਕਾਰੀ ਤੰਤਰ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਸਰਕਾਰ ਵਲੋਂ ਗਰੰਟੀਆਂ ਪੂਰੀਆਂ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜਦੋਂ ਕਿ ਅਸਲ ਸਚਾਈ ਤੋਂ ਲੋਕ ਭਲੀ ਭਾਂਤੀ ਜਾਣੰੂ ਹਨ ਕਿ ਸੂਬੇ ਦਾ ਵਿਕਾਸ ਸਿਰਫ਼ ਸ਼੍ਰੋ. ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ, ਹੁਣ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੂਬੇ ਲਈ ਇਕ ਵੀਜ਼ਨ ਲੈ ਕੇ ਨਿਕਲੇ ਹਨ ਤੇ ਲੋਕ ਉਨ੍ਹਾਂ ਨੂੰ ਭਰਵਾਂ ਸਮਰਥਨ ਦੇ ਰਹੇ ਹਨ |

ਪਿਛਲੀ ਖ਼ਬਰ ਪੰਜਾਬ ਐਂਡ ਸਿੰਧ ਬੈਂਕ ਮੁਲਾਜ਼ਮ ਭਲਾਈ ਸੰਸਥਾ ਮੋਗਾ ਵਿਖੇ ਪਰਿਵਾਰ ਮਿਲਣ ਸਮਾਗਮ <br/> ਅਗਲੀ ਖ਼ਬਰ ਪਿੰਡ ਲੁਹਾਰਾ ਦੀ ਪੰਚਾਇਤ ਆਮ ਆਦਮੀ ਪਾਰਟੀ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।