02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਜੰਗ ਰੋਕਣ ਨਾਲ ਇਨਸਾਨੀਅਤ ਨੂੰ ਬਚਾਇਆ ਜਾ ਸਕਦਾ ਹੈ-ਉੱਘੇ ਟਰਾਂਸਪੋਰਟਰ ਸ਼ਾਹ ਯੂ.ਐਸ.ਏ. <br/>

ਅਜੀਤ ਡੈਸਕ 07-03-2026
ਕਿਸ਼ਨਪੁਰਾ ਕਲਾਂ, 6 ਮਾਰਚ (ਅਮੋਲਕ ਸਿੰਘ ਕਲਸੀ)-ਇਜ਼ਰਾਇਲ, ਈਰਾਨ ਤੇ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਵਿਚ ਚੱਲ ਰਹੀਆਂ ਜੰਗੀ ਤਣਾਅਪੂਰਨ ਹਾਲਾਤਾਂ ਕਾਰਨ ਇਨਸਾਨੀਅਤ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਹੈ ਤੇ ਬੇਕਸੂਰ ਲੋਕ ਇਸ ਦਾ ਸਭ ਤੋਂ ਵੱਧ ਖ਼ਮਿਆਜ਼ਾ ਭੁਗਤ ਰਹੇ ਹਨ | ਇਹ ਗੱਲ ਕਸਬਾ ਕਿਸ਼ਨਪੁਰਾ ਕਲਾਂ ਦੇ ਨਾਮੀ ਸ਼ਾਹ ਪਰਿਵਾਰ ਦੇ ਮੁਖੀ ਤੇ ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ ਸ਼ਾਹ ਦੇ ਪੁੱਤਰ, ਸਾਬਕਾ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਸ਼ਾਹ (ਯੂ.ਐਸ.ਏ.) ਨੇ ਚਿੰਤਾ ਜਤਾਉਂਦੇ ਹੋਏ ਕਹੀ | ਉਨ੍ਹਾਂ ਕਿਹਾ ਕਿ ਜੰਗ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ, ਸਗੋਂ ਇਹ ਹਮੇਸ਼ਾ ਤਬਾਹੀ ਤੇ ਮਨੁੱਖੀ ਨੁਕਸਾਨ ਹੀ ਲਿਆਉਂਦੀ ਹੈ | ਮੌਜੂਦਾ ਹਾਲਾਤਾਂ ਦਾ ਅਸਰ ਦੁਨੀਆ ਦੇ ਕਈ ਦੇਸ਼ਾਂ 'ਤੇ ਪੈ ਰਿਹਾ ਹੈ | ਜੰਗੀ ਮਾਹੌਲ ਕਾਰਨ ਕਈ ਉਡਾਣਾਂ ਰੱਦ ਹੋ ਗਈਆਂ ਹਨ, ਜਿਸ ਨਾਲ ਪ੍ਰਵਾਸੀ ਭਾਰਤੀ ਵੀ ਕਾਫੀ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਕਈ ਪੰਜਾਬੀ ਦੁਬਈ ਤੇ ਹੋਰ ਦੇਸ਼ਾਂ ਵਿਚ ਫਸੇ ਹੋਏ ਹਨ, ਜਦ ਕਿ ਕੁਝ ਲੋਕ ਏਅਰਪੋਰਟਾਂ 'ਤੇ ਹੀ ਅਟਕੇ ਹੋਏ ਹਨ | ਇਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਵਿਚ ਵੀ ਚਿੰਤਾ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਉਹ ਸਰਕਾਰਾਂ ਕੋਲ ਮਦਦ ਦੀ ਗੁਹਾਰ ਲਾ ਰਹੇ ਹਨ | ਉੱਘੇ ਟਰਾਂਸਪੋਰਟਰ ਅਗਾਂਹਵਧੂ ਨੌਜਵਾਨ ਸਾਬਕਾ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਸ਼ਾਹ ਨੇ ਕਿਹਾ ਕਿ ਭਾਰਤ ਨੂੰ ਹੋਰ ਦੇਸ਼ਾਂ ਨਾਲ ਮਿਲ ਕੇ ਜੰਗੀ ਤਣਾਅ ਨੂੰ ਖ਼ਤਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਇਨਸਾਨੀਅਤ ਨੂੰ ਤਬਾਹੀ ਤੋਂ ਬਚਾਇਆ ਜਾ ਸਕੇ | ਇਸ ਮੌਕੇ ਹਰਦੇਵ ਸਿੰਘ ਯੂ.ਐਸ.ਏ., ਸੰਜਮ ਸ਼ਾਹ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅਸਮੀਤਾ ਖੇਡ ਸਮਾਗਮ ਅੱਜ ਖੇਲੋ ਇੰਡੀਆ ਸੈਂਟਰ ਘਲੋਟੀ ਵਿਖੇ <br/> ਅਗਲੀ ਖ਼ਬਰ ਸ੍ਰੀ ਯੋਗੀਰਾਜ ਕੁਟੀਆ ਵਿਖੇ ਸ੍ਰੀ ਸਤਿਆ ਨਾਰਾਇਣ ਦੀ ਕਥਾ ਤੇ ਕੀਰਤਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।