02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ੍ਰੀ ਯੋਗੀਰਾਜ ਕੁਟੀਆ ਵਿਖੇ ਸ੍ਰੀ ਸਤਿਆ ਨਾਰਾਇਣ ਦੀ ਕਥਾ ਤੇ ਕੀਰਤਨ <br/>

ਅਜੀਤ ਡੈਸਕ 07-03-2026
ਮੋਗਾ, 6 ਮਾਰਚ (ਅਸ਼ੋਕ ਬਾਂਸਲ)-ਮੋਗਾ ਦੇ ਸਿਵਲ ਲਾਈਨਜ਼ ਦੱਤ ਰੋਡ 'ਤੇ ਸਥਿਤ ਸ਼੍ਰੀ ਯੋਗੀਰਾਜ ਕਾਸ਼ੀ ਰਾਮ ਬ੍ਰਹਮਚਾਰੀ ਕੁਟੀਆ ਵਿਖੇ ਸ਼੍ਰੀ ਸਤਿਆ ਨਾਰਾਇਣ ਨੂੰ ਸਮਰਪਿਤ ਅਧਿਆਤਮਿਕ ਪਾਠ ਤੇ ਭਜਨ ਕਥਾ ਕਰਵਾਇਆ | ਪੰਡਤ ਰਾਮ ਕਿ੍ਸ਼ਨ ਸ਼ਰਮਾ ਦੀ ਅਗਵਾਈ 'ਚ ਪਤਵੰਤਿਆਂ ਨੇ ਪੂਜਾ ਅਰਚਨਾ ਕੀਤੀ | ਇਸ ਦੌਰਾਨ ਪੰਡਤ ਨੇ ਸ਼੍ਰੀ ਸਤਿਆ ਨਾਰਾਇਣ ਦੀ ਕਥਾ ਦਾ ਗੁਣਗਾਨ ਸੁਣਾ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ | ਭਜਨ ਗਾਇਕਾ ਪੇ੍ਰਮ ਲਤਾ, ਰਿਸ਼ੂ, ਜੋਤੀ, ਨੰਦਨੀ, ਰਾਮ ਚੰਦਰ ਸ਼ਰਮਾ ਤੇ ਆਰਤੀ ਨੇ ਆਪਣੇ ਭਜਨ ਨਾਲ ਸਭ ਨੂੰ ਮੋਹ ਲਿਆ | ਆਰਤੀ ਉਪਰੰਤ ਸਾਰਿਆਂ ਨੂੰ ਪ੍ਰਸ਼ਾਦ ਵੰਡਿਆਂ ਗਿਆ | ਇਸ ਮੌਕੇ ਪ੍ਰਧਾਨ ਰਾਮ ਚੰਦਰ ਸ਼ਰਮਾ, ਐਡਵੋਕੇਟ ਬੋਧਰਾਜ ਮਜੀਠੀਆ, ਕਿ੍ਸ਼ਨਾ ਸ਼ਰਮਾ, ਯਸ਼ ਸ਼ਰਮਾ, ਲਖਵਿੰਦਰ ਕੌਸ਼ਿਕ, ਸੀਮਾ ਸ਼ਰਮਾ, ਆਸ਼ਾ, ਪਰਮੇਸ਼ਵਰੀ ਦੇਵੀ, ਮਧੂ ਬਾਲਾ, ਅਨੁਪੂਨਮ, ਮੀਨੂੰ ਗੋਇਲ, ਮੀਨਾ ਕੋਹਲੀ, ਕਿ੍ਸ਼ਨਾ ਸ਼ਰਮਾ, ਕਮਲੇਸ਼ ਮਦਾਨ, ਸਰਿਤਾ ਕਾਲੜਾ, ਮਧੂ ਅਗਰਵਾਲ, ਅਰਵਿੰਦਰ ਸ਼ਰਮਾ, ਸ਼ਸ਼ੀ, ਕਿ੍ਸ਼ਨਾ, ਸ਼ਸ਼ੀ, ਕਿ੍ਸ਼ਨਾ ਹਾਜ਼ਰ ਸਨ |

ਪਿਛਲੀ ਖ਼ਬਰ ਜੰਗ ਰੋਕਣ ਨਾਲ ਇਨਸਾਨੀਅਤ ਨੂੰ ਬਚਾਇਆ ਜਾ ਸਕਦਾ ਹੈ-ਉੱਘੇ ਟਰਾਂਸਪੋਰਟਰ ਸ਼ਾਹ ਯੂ.ਐਸ.ਏ. <br/> ਅਗਲੀ ਖ਼ਬਰ ਆੜ੍ਹਤੀਆਂ ਵਲੋਂ ਇਸ ਵਾਰ ਵੀ ਅਡਾਨੀ ਸਾਈਲੋ ਦਾ ਬਾਈਕਾਟ ਕਰਨ ਦਾ ਫ਼ੈਸਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।