ਮੋਗਾ, 22 ਜਨਵਰੀ (ਸੁਰਿੰਦਰਪਾਲ ਸਿੰਘ)-ਅਯੁੱਧਿਆ ਧਾਮ ਰਾਮ ਮੰਦਰ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ਸ੍ਰੀ ਪੰਜਮੁਖੀ ਮੰਦਰ ਅਤੇ ਖੱਤਰੀ ਸਭਾ ਮੋਗਾ ਵਲੋਂ ਵਿਸ਼ੇਸ਼ ਸਮਾਗਮ ਸਥਾਨਕ ਆਰਾ ਰੋਡ ਸਥਿਤ ਸ੍ਰੀ ਪੰਜਮੁਖੀ ਮੰਦਰ ਵਿਖੇ ਕੀਤਾ ਗਿਆ | ਪੰਡਤ ਪੁਸ਼ਪਰਾਜ ਸ਼ਰਮਾ ਦੀ ਅਗਵਾਈ ਹੇਠ ਐਡਵੋਕੇਟ ਵਿਜੈ ਧੀਰ, ਚੇਅਰਮੈਨ ਖੱਤਰੀ ਸਭਾ ਮੋਗਾ ਅਤੇ ਜ਼ਿਲ੍ਹਾ ਪ੍ਰਧਾਨ ਨਰੋਤਮ ਪੂਰੀ ਨੇ ਪੂਜਣ ਤੇ ਜੋਤ ਪ੍ਰਚੰਡ ਦੀ ਰਸਮ ਨਿਭਾਈ | ਇਸ ਮੌਕੇ ਮਨੋਜ ਟੰਡਨ, ਰਮਨ ਗਾਂਧੀ, ਵਿਕਾਸ ਕਪੂਰ, ਸ਼ਿਵ ਟੰਡਨ, ਬਲਜਿੰਦਰ ਸਿੰਘ ਸਹਿਗਲ, ਰਾਕੇਸ਼ ਸਿਤਾਰਾ ਬਰਾਂਡ ਅੰਬੈਸਡਰ, ਸੁਸ਼ੀਲ ਮਿੱਢਾ, ਰਮਨ ਮੱਕੜ, ਅਮਨ ਮਦਾਨ, ਸੌਰਭ ਗੋਇਲ, ਸੋਨੂੰ ਢੀਂਗੜਾ, ਪ੍ਰਵੀਨ ਸ਼ਰਮਾ, ਸ਼ੁਭਮ ਗੁਪਤਾ, ਨਿਤਿਨ ਗੁਪਤਾ, ਵਿਕਾਸ ਗੁਪਤਾ ਸਮੇਤ ਹੋਰ ਵੀ ਹਾਜ਼ਰ ਸਨ | ਵਿਜੈ ਧੀਰ ਐਡਵੋਕੇਟ ਅਤੇ ਨਰੋਤਮ ਪੁਰੀ ਨੇ ਸਭ ਨੂੰ ਰਾਮ ਮੂਰਤੀ ਪ੍ਰਾਣ ਪ੍ਰਤਿਸ਼ਠਾ ਦੇ ਦੋ ਸਾਲ ਪੂਰੇ ਹੋਣ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸਮਾਗਮ ਭਗਵਾਨ ਰਾਮ ਦੀ ਅਯੁੱਧਿਆ ਵਾਪਸੀ ਅਤੇ ਮੰਦਰ ਦੇ ਨਿਰਮਾਣ ਤੋਂ ਬਾਅਦ ਸ਼ਰਧਾਲੂਆਂ ਦੀ ਸਦੀਆਂ ਪੁਰਾਣੀ ਉਡੀਕ ਪੂਰੀ ਹੋਣ ਦਾ ਪ੍ਰਤੀਕ ਹੈ | ਇਹ ਸਨਾਤਨ ਸਭਿਆਚਾਰ, ਆਸਥਾ ਅਤੇ ਰਾਸ਼ਟਰ ਗੌਰਵ ਦੇ ਪੁਨਰ ਜਾਗਰਣ ਦਾ ਤਿਉਹਾਰ ਹੈ, ਜੋ ਸੱਚ ਅਤੇ ਧਰਮ ਦੇ ਰਾਹ 'ਤੇ ਤੁਰਨ ਦੀ ਪ੍ਰੇਰਨਾ ਦਿੰਦਾ ਹੈ | ਸ਼ਰਧਾਲੂਆਂ ਨੇ ਭਗਤੀ, ਸਭਿਆਚਾਰ ਅਤੇ ਸਨਾਤਨ ਪਰੰਪਰਾ ਦਾ ਬੇਮਿਸਾਲ ਸੰਗਮ ਵੇਖਿਆ ਹੈ | ਉਨ੍ਹਾਂ ਕਿਹਾ ਕਿ ਸਮੂਹ ਖੱਤਰੀ ਪ੍ਰਭੂ ਸ੍ਰੀ ਰਾਮ ਦੇ ਵੰਸ਼ਜ ਹਨ | ਉਨ੍ਹਾਂ ਕਿਹਾ ਕਿ ਖੱਤਰੀ ਸਮਾਜ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਉਨ੍ਹਾਂ ਦੇ ਪਦ-ਚਿੰਨਾਂ 'ਤੇ ਤੁਰ ਰਿਹਾ ਹੈ | ਮੂਰਤੀ ਪ੍ਰਤਿਸ਼ਠਾ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ਪ੍ਰਭੂ ਰਾਮ ਦਾ ਤਿਲਕ ਲਾ ਕੇ ਇਕ ਦੂਜੇ ਨੂੰ ਮਠਿਆਈ ਅਤੇ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |