ਪਾਕਿ ’ਚ ਅਣਪਛਾਤੇ ਹਮਲਾਵਰਾਂ ਦੀ ਗੋਲੀਬਾਰੀ ’ਚ ਹਿੰਦੂ ਕਾਰੋਬਾਰੀ ਦੀ ਮੌਤ
ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੇ ਸ਼ਹਿਰ ਸਿਬੀ ਵਿਖੇ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਵਲੋਂ ਕੀਤੀ ਗਈ ਗੋਲੀਬਾਰੀ ਕਾਰਨ ਗੰਭੀਰ ਜ਼ਖ਼ਮੀ ਹੋਏ ਹਿੰਦੂ ਵਪਾਰੀ ਬਸੰਤ ਕੁਮਾਰ ਉਰਫ਼ ਭਿਸ਼ੇ ਪੁੱਤਰ ਮਾਨਿਕ ਲਾਲ ਦੀ ਅੱਜ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ । ਪੁਲਿਸ ਅਨੁਸਾਰ ਇਹ ਵਾਰਦਾਤ ਚਾਕਰ ਰੋਡ ਸਥਿਤ ਪਬਲਿਕ ਪਾਰਕ ਨੇੜੇ ਵਾਪਰੀ, ਜਿੱਥੇ ਲੁਟੇਰਿਆਂ ਨੇ ਬਸੰਤ ਕੁਮਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਅਜੀਤ ਡੈਸਕ
25-10-2026