25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

‘ ਸਿੰਗਲ - ਯੂਜ਼ ’ ਮੈਡੀਕਲ ਉਪਕਰਨਾਂ ਦੀ ਦੁਬਾਰਾ ਵਰਤੋਂ ’ ਤੇ ਸਖ਼ਤੀ ਨਾਲ ਰੋਕ ਲਗਾਉਣ ਦੇ ਨਿਰਦੇਸ਼

ਨਵੀਂ ਦਿੱਲੀ, 24 ਅਕਤੂਬਰ (ਜਗਤਾਰ ਸਿੰਘ)-ਕੇਂਦਰ ਸਰਕਾਰ ਦੇ ਸਿਹਤ ਸੇਵਾਵਾਂ ਬਾਰੇ ਡਾਇਰੈਕਟੋਰੇਟ ਜਨਰਲ (ਡੀ. ਜੀ.

ਅਜੀਤ ਡੈਸਕ 25-10-2026
ਨਵੀਂ ਦਿੱਲੀ, 24 ਅਕਤੂਬਰ (ਜਗਤਾਰ ਸਿੰਘ)-ਕੇਂਦਰ ਸਰਕਾਰ ਦੇ ਸਿਹਤ ਸੇਵਾਵਾਂ ਬਾਰੇ ਡਾਇਰੈਕਟੋਰੇਟ ਜਨਰਲ (ਡੀ.ਜੀ.ਐਚ.ਐਸ.) ਵਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ‘ਸਿੰਗਲ-ਯੂਜ਼’ (ਇਕ ਵਾਰੀ ਵਰਤੇ ਜਾਣ ਵਾਲੇ) ਮੈਡੀਕਲ ਉਪਕਰਨਾਂ ਅਤੇ ਡਿਸਪੋਜ਼ੇਬਲ ਸਰਜੀਕਲ ਸਾਮਾਨ ਦੀ ਦੁਬਾਰਾ ਵਰਤੋਂ ’ਤੇ ਸਖ਼ਤੀ ਨਾਲ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੇਂਦਰ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਉਪਕਰਨਾਂ ਨੂੰ ‘ਸਟਰਲਾਈਜ਼’ (ਸਾਫ਼) ਕਰਕੇ ਦੁਬਾਰਾ ਵਰਤਣਾ ਮਰੀਜ਼ਾਂ ਦੀ ਸੁਰੱਖਿਆ ਨਾਲ ਖਿਲਵਾੜ ਹੈ ਅਤੇ ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਇਹ ਆਦੇਸ਼ ਦੇਸ਼ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਕਾਰਪੋਰੇਟ ਹਸਪਤਾਲਾਂ ’ਤੇ ਸਖ਼ਤੀ ਨਾਲ ਲਾਗੂ ਹੋਵੇਗਾ। ਜਾਣਕਾਰੀ ਮੁਤਾਬਿਕ ਡੀ.ਜੀ.ਐਚ.ਐਸ. ਦੇ ਧਿਆਨ ਵਿਚ ਆਇਆ ਸੀ ਕਿ ਕਈ ਵੱਡੇ ਹਸਪਤਾਲ ਕਾਰਡੀਓਲੋਜੀ (ਦਿਲ ਦੇ ਰੋਗ), ਨੇਫਰੋਲੋਜੀ (ਗੁਰਦਾ ਰੋਗ), ਓਨਕੋਲੋਜੀ (ਕੈਂਸਰ), ਨਿਊਰੋਸਰਜਰੀ ਅਤੇ ਸੀ.ਟੀ.ਵੀ.ਐਸ. ਵਰਗੀਆਂ ਗੰਭੀਰ ਸਰਜਰੀਆਂ ਵਿਚ ਵਰਤੇ ਜਾਣ ਵਾਲੇ ਸਿੰਗਲ-ਯੂਜ਼ ਕੈਥੀਟਰ, ਗਾਈਡਵਾਇਰ ਅਤੇ ਡਾਇਲਾਈਜ਼ਰ ਵਰਗੇ ਉਪਕਰਨਾਂ ਨੂੰ ਸਾਫ਼ ਕਰਕੇ ਦੁਬਾਰਾ ਵਰਤ ਰਹੇ ਸਨ। ਕੇਂਦਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਈ ਹਸਪਤਾਲ ਦੁਬਾਰਾ ਵਰਤੇ ਗਏ ਉਪਕਰਨਾਂ ਦੀ ਵੀ ਮਰੀਜ਼ਾਂ ਕੋਲੋਂ ਪੂਰੀ ਕੀਮਤ ਵਸੂਲ ਰਹੇ ਸਨ, ਜੋ ਕਿ ਇਕ ਵੱਡੀ ਧੋਖਾਧੜੀ ਹੈ। ਡੀ.ਜੀ.ਐਚ.ਐਸ. ਵਲੋਂ ਰਾਜਾਂ ਦੇ ਸਿਹਤ ਵਿਭਾਗਾਂ ਅਤੇ ਡਰੱਗ ਕੰਟਰੋਲਰਾਂ ਨੂੰ ਹਸਪਤਾਲਾਂ ਦੀ ਅਚਨਚੇਤ ਚੈਕਿੰਗ/ ਨਿਰੀਖਣ ਕਰਨ ਅਤੇ ‘ਮੈਡੀਕਲ ਡਿਵਾਈਸਿਜ਼ ਰੂਲਜ਼, 2017’ ਅਤੇ ‘ਕਲੀਨੀਕਲ ਐਸਟੈਬਲਿਸ਼ਮੈਂਟਸ ਐਕਟ, 2010’ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਪਿਛਲੀ ਖ਼ਬਰ ਸੰਸਦ ਮੈਂਬਰਾਂ ਦੇ ਵਿਕਾਸ ਫੰਡ ’ਚ ਵਾਧੇ ਦਾ ਅਧਿਐਨ ਕਰੇਗੀ ਸੰਸਦੀ ਕਮੇਟੀ ਅਗਲੀ ਖ਼ਬਰ ਕਾਂਗਰਸ ਦੀ ਮਹਾਂਰੈਲੀ ’ਤੇ ਵਪਾਰੀਆਂ ਨੇ ਜਤਾਇਆ ਇਤਰਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।