21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

‘ਆਪ’ ਆਗੂ ਲਖਵਿੰਦਰ ਸਿੰਘ ਰਾਜੋਕੇ ਨੂੰ ਐਨ.ਸੀ.ਬੀ. ਨੇ ਲਿਆ ਹਿਰਾਸਤ ’ਚ

ਖਾਲੜਾ, 20 ਅਕਤੂਬਰ (ਜੱਜਪਾਲ ਸਿੰਘ)-ਥਾਣਾ ਖਾਲੜਾ ਅਧੀਨ ਆਉਂਦੇ ਸਰਹੱਦੀ ਪਿੰਡ ਰਾਜੋਕੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਲਖਵਿੰਦਰ ਸਿੰਘ ਨੂੰ ਐਨ. ਸੀ.

ਅਜੀਤ ਡੈਸਕ 21-10-2026
ਖਾਲੜਾ, 20 ਅਕਤੂਬਰ (ਜੱਜਪਾਲ ਸਿੰਘ)-ਥਾਣਾ ਖਾਲੜਾ ਅਧੀਨ ਆਉਂਦੇ ਸਰਹੱਦੀ ਪਿੰਡ ਰਾਜੋਕੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਲਖਵਿੰਦਰ ਸਿੰਘ ਨੂੰ ਐਨ.ਸੀ.ਬੀ. ਵਲੋਂ ਹਿਰਾਸਤ ਵਿਚ ਲੈਣ ਦੀ ਭਰੋਸੇਯੋਗ ਸੂਤਰਾਂ ਤੋਂ ਖ਼ਬਰ ਮਿਲੀ ਹੈ ਤੇ ਸੂਤਰਾਂ ਅਨੁਸਾਰ ਲਖਵਿੰਦਰ ਸਿੰਘ ਦੇ ਸੰਬੰਧ ਪਿਛਲੇ ਦਿਨੀਂ ਫੜ੍ਹੇ ਗਏ ਪੰਜਾਬ ਦੇ ਸਿਪਾਹੀ ਕਰਨਦੀਪ ਸਿੰਘ ਨਾਲ ਦੱਸੇ ਜਾਂਦੇ ਹਨ। ਇਥੇ ਇਹ ਦੱਸਣਯੋਗ ਹੈ ਕਿ ਕਰਨਦੀਪ ਸਿੰਘ ਜੋ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੇ ਉਹ ਐਂਟੀ ਡਰੋਨ ਸਿਸਟਮ ਚਲਾਉਣ ਵਾਲੀ ਗੱਡੀ ਵਿਚ ਤਾਇਨਾਤ ਸੀ ਤੇ ਮਗਰਲੇ ਦਿਨੀਂ ਉਸ ਕੋਲੋਂ 15 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਤੇ ਸੂਤਰਾਂ ਦੀ ਮੰਨੀਏ ਤਾਂ ‘ਆਪ’ ਆਗੂ ਲਖਵਿੰਦਰ ਸਿੰਘ ਰਾਜੋਕੇ ਨੂੰ ਵੀ ਐਨ.ਸੀ.ਬੀ. ਵਲੋਂ ਕਰਨਦੀਪ ਸਿੰਘ ਦੇ ਕੇਸ ਨਾਲ ਜੁੜਦੀਆਂ ਤਾਰਾਂ ਨੂੰ ਵੇਖ ਕੇ ਹੀ ਚੁੱਕਿਆ ਗਿਆ ਹੈ ਤੇ ਐਨ.ਸੀ.ਬੀ. ਵਲੋਂ ਛੇਤੀ ਹੀ ਵੱਡੇ ਖੁਲਾਸੇ ਕਰਨ ਦੀ ਆਸ ਹੈ।
ਪਿਛਲੀ ਖ਼ਬਰ ਐਸ.ਡੀ.ਐਮ. ਦਫ਼ਤਰ ਵਿਖੇ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਪੰਜਾਬ ਸਰਕਾਰ ਦੀ ਅਰਥੀ ਫੂਕੀ ਮੰਗਾਂ ਨਾ ਮੰਨਣ ’ਤੇ 25 ਅਕਤੂਬਰ ਨ... ਅਗਲੀ ਖ਼ਬਰ 518 ਗ੍ਰਾਮ ਅਫੀਮ ਸਮੇਤ ਇੱਕ ਪੁਲਿਸ ਮੁਲਾਜ਼ਮ ਤੇ ਦੋ ਹੋਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।