21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਐਲ.ਪੀ.ਯੂ. ਹਿੰਸਾ ਮਾਮਲਾ-ਕਥਿਤ ਜਬਰ-ਜਨਾਹ ਦੀ ਘਟਨਾ ਸੰਬੰਧੀ ਠੋਸ ਸਬੂਤ ਦੇਣ ਵਿਦਿਆਰਥੀ

ਫਗਵਾੜਾ, 20 ਅਕਤੂਬਰ (ਹਰਜੋਤ ਸਿੰਘ ਚਾਨਾ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ. ਪੀ.

ਅਜੀਤ ਡੈਸਕ 21-10-2026
ਫਗਵਾੜਾ, 20 ਅਕਤੂਬਰ (ਹਰਜੋਤ ਸਿੰਘ ਚਾਨਾ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ’ਚ ਪਿਛਲੇ ਮਹੀਨੇ ਹੋਈ ਹਿੰਸਾ ਦਾ ਕਾਰਨ ਬਣੇ ਕਥਿਤ ਜਬਰ-ਜਨਾਹ ਦੇ ਮਾਮਲੇ ਬਾਰੇ ਭੇਤ ਅਜੇ ਵੀ ਬਰਕਰਾਰ ਹੈ | ਇਸ ਦੌਰਾਨ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਵਿਦਿਆਰਥੀਆਂ ਤੋਂ ਇਸ ਘਟਨਾ ਦੀ ਪੁਸ਼ਟੀ ਕਰਨ ਲਈ ਖ਼ਾਸ ਜਾਣਕਾਰੀ ਤੇ ਠੋਸ ਸਬੂਤ ਮੰਗੇ ਹਨ| ਯੂਨੀਵਰਸਿਟੀ ਵਲੋਂ ਜਾਰੀ ਨੋਟਿਸ ਅਨੁਸਾਰ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਕੋਲ ਕਥਿਤ ਘਟਨਾ ਸਬੰਧੀ ਕੋਈ ਭਰੋਸੇਯੋਗ ਜਾਣਕਾਰੀ ਹੈ ਤਾਂ ਉਹ ਜਾਂਚ ਟੀਮ ਦੇ ਮੈਂਬਰਾਂ ਨੂੰ ਮੁਹੱਈਆ ਕਰਵਾਉਣ| ਇਸ ਜਾਣਕਾਰੀ ’ਚ ਘਟਨਾ ਵਾਲੀ ਥਾਂ, ਤਰੀਕ, ਸਮਾਂ ਅਤੇ ਕਥਿਤ ਮੁਲਜ਼ਮ ਜਾਂ ਪੀੜਤਾ ਦੇ ਵੇਰਵੇ ਸ਼ਾਮਿਲ ਹੋਣੇ ਚਾਹੀਦੇ ਹਨ| ਜਾਣਕਾਰੀ ਦੇ ਨਾਲ ਪੁਖ਼ਤਾ ਸਬੂਤ ਦੇਣਾ ਵੀ ਜ਼ਰੂਰੀ ਦੱਸਿਆ ਗਿਆ ਹੈ ਤੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ| ਵਿਦਿਆਰਥੀਆਂ ਨੂੰ ਸਿਰਫ਼ ਉਹੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਹੈ, ਜਿਸ ਦੀ ਪੁਸ਼ਟੀ ਕੀਤੀ ਜਾ ਸਕੇ|
ਪਿਛਲੀ ਖ਼ਬਰ 518 ਗ੍ਰਾਮ ਅਫੀਮ ਸਮੇਤ ਇੱਕ ਪੁਲਿਸ ਮੁਲਾਜ਼ਮ ਤੇ ਦੋ ਹੋਰ ਕਾਬੂ ਅਗਲੀ ਖ਼ਬਰ ਹੋਟਲ ’ਚ ਪਾਰਟੀ ਦੌਰਾਨ ਹੋਏ ਝਗੜੇ ਵਿਚ ਇੱਟਾਂ ਮਾਰ ਕੇ ਨੌਜਵਾਨ ਦੀ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।