ਅਮਰੀਕੀ ਰਾਜਦੂਤ ਦੀ ਅਗਵਾਈ ’ਚ ਅਮਰੀਕੀ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗਾ ਨਤਮਸਤਕ
ਅੰਮ੍ਰਿਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)-ਭਾਰਤ ਵਿਚ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਹਾਈ ਕਮਿਸ਼ਨਰ ਮਿਸਟਰ ਸਰਜੀਓ ਗੌਰ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਅਮਰੀਕੀ ਵਫਦ 28 ਸਤੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਵੇਗਾ। ਪ੍ਰਾਪਤ ਵੇਰਵਿਆਂ ਅਨੁਸਾਰ ਕਰੀਬ 28 ਮੈਂਬਰੀ ਇਸ ਵਫਦ ਵਿਚ ਅਮਰੀਕੀ ਸਫ਼ੀਰ ਮਿਸਟਰ ਗੌਰ ਤੋਂ ਇਲਾਵਾ ਕਈ ਅਮਰੀਕੀ ਸੈਨੇਟਰ ਅਤੇ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੋਣਗੇ।
ਸਰਜੀਓ ਗੌਰ
27-09-2026