27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਅੰਗਦ ਸਿੰਘ ਢਿੱਲੋਂ ਯੂ.ਏ.ਈ. ’ਚ ਕੈਨੇਡਾ ਦੇ ਰਾਜਦੂਤ ਨਿਯੁਕਤ

ਐਬਟਸਫੋਰਡ/ਟੋਰਾਂਟੋ, 26 ਸਤੰਬਰ (ਗੁਰਦੀਪ ਸਿੰਘ ਗਰੇਵਾਲ, ਹਰਜੀਤ ਸਿੰਘ ਬਾਜਵਾ)- ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਹੋਣਹਾਰ ਪੰਜਾਬੀ ਨੌਜਵਾਨ ਅਧਿਕਾਰੀ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ ’ਚ ਕੈਨੇਡਾ ਦਾ ਰਾਜਦੂਤ ਨਿਯੁਕਤ ਕੀਤਾ ਹੈ। ਅੰਗਦ ਸਿੰਘ ਢਿੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਅਤੀ ਵਿਸ਼ਵਾਸ਼ਪਾਤਰ ਸਲਾਹਕਾਰ ਰਹੇ ਹਨ ਅਤੇ ਉਹ ਰਾਜਧਾਨੀ ਓਟਾਵਾ ਸਥਿਤ ਪ੍ਰਧਾਨ ਮੰਤਰੀ ਦਫ਼ਤਰ ’ਚ ਆਪ੍ਰੇਸ਼ਨਜ਼ ਤੇ ਸਕੇਟਹੋਲਡਰ ਰਿਲੇਸ਼ਨਜ਼ ਦੇ ਡਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ।

ਅਜੀਤ ਡੈਸਕ 27-09-2026
ਐਬਟਸਫੋਰਡ/ਟੋਰਾਂਟੋ, 26 ਸਤੰਬਰ (ਗੁਰਦੀਪ ਸਿੰਘ ਗਰੇਵਾਲ, ਹਰਜੀਤ ਸਿੰਘ ਬਾਜਵਾ)- ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਹੋਣਹਾਰ ਪੰਜਾਬੀ ਨੌਜਵਾਨ ਅਧਿਕਾਰੀ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ ’ਚ ਕੈਨੇਡਾ ਦਾ ਰਾਜਦੂਤ ਨਿਯੁਕਤ ਕੀਤਾ ਹੈ। ਅੰਗਦ ਸਿੰਘ ਢਿੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਅਤੀ ਵਿਸ਼ਵਾਸ਼ਪਾਤਰ ਸਲਾਹਕਾਰ ਰਹੇ ਹਨ ਅਤੇ ਉਹ ਰਾਜਧਾਨੀ ਓਟਾਵਾ ਸਥਿਤ ਪ੍ਰਧਾਨ ਮੰਤਰੀ ਦਫ਼ਤਰ ’ਚ ਆਪ੍ਰੇਸ਼ਨਜ਼ ਤੇ ਸਕੇਟਹੋਲਡਰ ਰਿਲੇਸ਼ਨਜ਼ ਦੇ ਡਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਮੰਡੀ ਅਹਿਮਦਗੜ੍ਹ ਨੇੜਲੇ ਪਿੰਡ ਘੁੰਗਰਾਣਾ ਨਾਲ ਸੰਬੰਧਿਤ ਅੰਗਦ ਸਿੰਘ ਢਿੱਲੋਂ ਦੇ ਪੜਦਾਦਾ ਮਰਹੂਮ ਜਥੇਦਾਰ ਗੁਰਨਾਮ ਸਿੰਘ ਘੁੰਗਰਾਣਾ ਸੰਨ 1930 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਸਨ ਤੇ ਉਨ੍ਹਾਂ ਦੇ ਦਾਦਾ ਸਵਰਗੀ ਜਗਜੀਤ ਸਿੰਘ ਘੁੰਗਰਾਣਾ ਅਗਾਂਹਵਧੂ ਕਿਸਾਨ ਤੇ ਕਿਸਾਨ ਨੇਤਾ ਰਹੇ ਸਨ। ਅੰਗਦ ਸਿੰਘ ਨੇ ਨਿਊਬਰੰਸਵਿਕ ਦੀ ਮਾਊਂਟ ਐਲੀਸਨ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਸੰਬੰਧ ਵਿਸ਼ੇ ’ਤੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅੰਗਦ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2015 ’ਚ ਲਿਬਰਲ ਪਾਰਟੀ ਦੇ ਖੇਤਰ ਨਿਰਦੇਸ਼ਕ ਵਜੋਂ ਕੀਤੀ। 2017 ’ਚ ਉਹ ਕੈਨੇਡੀਅਨ ਵਿਰਾਸਤੀ ਮੰਤਰਾਲੇ ਦੇ ਸਪੈਸ਼ਲ ਨੀਤੀ ਅਸਿਸਟੈਂਟ ਰਹੇ ਤੇ 2021 ’ਚ ਅੰਗਦ ਸਿੰਘ ਢਿੱਲੋਂ ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ’ਚ ਆਪ੍ਰੇਸ਼ਨਜ਼ ਦੇ ਡਾਇਰੈਕਟਰ ਰਹੇ।
ਪਿਛਲੀ ਖ਼ਬਰ ਫਾਰਮੇਸੀ ਅਫ਼ਸਰ ਭਰਤੀ ਪ੍ਰਕਿਰਿਆ ’ਤੇ ਰੋਕ ਤੋਂ ਬਾਅਦ ਸੰਬੰਧਿਤ ਮੰਤਰੀ ਅਸਤੀਫ਼ਾ ਦੇਣ-ਢਿੱਲੋਂ ਅਗਲੀ ਖ਼ਬਰ ਅਮਰੀਕੀ ਰਾਜਦੂਤ ਦੀ ਅਗਵਾਈ ’ਚ ਅਮਰੀਕੀ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗਾ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।