13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਪ੍ਰਧਾਨ ਮੰਤਰੀ ਅਗਲੇ ਹਫ਼ਤੇ ਜਾਣਗੇ ਫਿਲੀਪੀਨਜ਼

ਨਵੀਂ ਦਿੱਲੀ, 12 ਨਵੰਬਰ (ਪੀਟੀਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਤਿੰਨ ਦਿਨਾਂ ਦੇ ਦੌਰੇ ’ਤੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਜਾਣਗੇ । ਇਸ ਦੌਰਾਨ ਉਹ ਸਾਲਾਨਾ ਭਾਰਤ-ਆਸੀਆਨ ਸੰਮੇਲਨ ਤੇ ਇਸ ਨਾਲ ਸਬੰਧਿਤ ਹੋਰ ਬੈਠਕਾਂ ਵਿਚ ਸ਼ਿਰਕਤ ਕਰਨਗੇ ।

ਅਜੀਤ ਡੈਸਕ 13-11-2026

ਨਵੀਂ ਦਿੱਲੀ, 12 ਨਵੰਬਰ (ਪੀਟੀਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਤਿੰਨ ਦਿਨਾਂ ਦੇ ਦੌਰੇ ’ਤੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਜਾਣਗੇ । ਇਸ ਦੌਰਾਨ ਉਹ ਸਾਲਾਨਾ ਭਾਰਤ-ਆਸੀਆਨ ਸੰਮੇਲਨ ਤੇ ਇਸ ਨਾਲ ਸਬੰਧਿਤ ਹੋਰ ਬੈਠਕਾਂ ਵਿਚ ਸ਼ਿਰਕਤ ਕਰਨਗੇ । ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦਾ ਸੰਗਠਨ (ਆਸੀਆਨ) 11 ਦੇਸ਼ਾਂ ਦਾ ਇੱਕ ਪ੍ਰਭਾਵਸ਼ਾਲੀ ਖੇਤਰੀ ਗਠਜੋੜ ਬਣ ਚੁੱਕਾ ਹੈ । ਵਿਦੇਸ਼ ਮੰਤਰਾਲੇ ਵਿਚ ਸਕੱਤਰ (ਪੂਰਬ) ਰੁਦ੍ਰੇਂਦਰ ਟੰਡਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਮਨੀਲਾ ਵਿਚ 23ਵੇਂ ਆਸੀਆਨ-ਭਾਰਤ ਸੰਮੇਲਨ ਤੇ ਆਸੀਆਨ ਦੀ ਅਗਵਾਈ ਹੇਠ ਹੋਣ ਵਾਲੀ ਪੂਰਬੀ ਏਸ਼ੀਆ ਸੰਮੇਲਨ ਪ੍ਰਕਿਰਿਆ ਦੀ 21ਵੀਂ ਬੈਠਕ ਵਿਚ ਹਿੱਸਾ ਲੈਣਗੇ । ਇਸ ਦੌਰੇ ਦੌਰਾਨ ਭਾਰਤ ਤੇ ਆਸੀਆਨ ਦੇਸ਼ਾਂ ਵਿਚਾਲੇ ਖੇਤਰੀ ਸਹਿਯੋਗ ਅਤੇ ਆਪਸੀ ਸਬੰਧਾਂ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਵੇਗਾ ।

ਬਲੋਚਿਸਤਾਨ ਦੇ ਮੂਸਾਖੇਲ ’ਚ ਉਸਾਰੀ ਵਾਲੀ ਥਾਂ ’ਤੇ ਹਮਲਾ
ਅੰਮ੍ਰਿਤਸਰ, 12 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਮੂਸਾਖੇਲ ਜ਼ਿਲ੍ਹੇ ’ਚ ਹਥਿਆਰਬੰਦ ਵਿਅਕਤੀਆਂ ਨੇ ਇਕ ਕੰਸਟਰੱਕਸ਼ਨ ਸਾਈਟ ’ਤੇ ਹਮਲਾ ਕਰਕੇ ਭਾਰੀ ਮਸ਼ੀਨਰੀ ਅਤੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਚਾਰ ਵਿਅਕਤੀਆਂ ਨੂੰ ਅਗਵਾ ਕਰ ਲਿਆ। ਇਸੇ ਦੌਰਾਨ ਇਕ ਹੋਰ ਘਟਨਾ ’ਚ ਮਸਤੁੰਗ ਜ਼ਿਲ੍ਹੇ ਵਿਚ ਹੋਏ ਧਮਾਕੇ ਕਾਰਨ ਇਕ ਪੁਲ ਤਬਾਹ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਹਥਿਆਰਬੰਦ ਹਮਲਾਵਰਾਂ ਨੇ ਮੂਸਾਖੇਲ ਦੇ ਦਰਗ ਇਲਾਕੇ ‘ਚ ਚੱਲ ਰਹੇ ਇਕ ਉਸਾਰੀ ਪ੍ਰੋਜੈਕਟ ’ਤੇ ਧਾਵਾ ਬੋਲਿਆ ਅਤੇ ਉੱਥੇ ਮੌਜੂਦ ਬੁਲਡੋਜ਼ਰਾਂ, ਟਰੈਕਟਰਾਂ ਸਮੇਤ ਹੋਰ ਮਸ਼ੀਨਰੀ ਤੇ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਕਾਰਨ ਸਾਜ਼ੋ-ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਉਸਾਰੀ ਵਾਲੀ ਥਾਂ ’ਤੇ ਬਣੇ ਕੈਂਪ ’ਚੋਂ ਚਾਰ ਵਿਅਕਤੀਆਂ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ। ਘਟਨਾ ਤੋਂ ਤੁਰੰਤ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਰਾਜੌਰੀ ਵਿਚ ਪਾਕਿਸਤਾਨ-ਆਧਾਰਿਤ ਅੱਤਵਾਦੀ ਸੰਚਾਲਕ ਦੀ ਜਾਇਦਾਦ ਕੁਰਕ ਅਗਲੀ ਖ਼ਬਰ ਰਾਮਗੜ੍ਹੀਆ ਸਭਾ ਵਲੋਂ ਸਾਬਕਾ ਵਿਧਾਇਕ ਜ: ਜਲਾਲ ਉਸਮਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।