27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

400 ਤੋਂ ਵੱਧ ਉਤਪਾਦਾਂ ਨਾਲ ਕਿਸਾਨਾਂ ਦੀ ਸੇਵਾ ਕਰ ਰਹੀ ਅੰਬਰ ਕਰੋਪ ਸਾਇੰਸ-ਸੁਨੀਲ ਗੁਪਤਾ

ਮੂਣਕ, 26 ਸਤੰਬਰ (ਕੇਵਲ ਸਿੰਗਲਾ, ਪ੍ਰਵੀਨ ਮਦਾਨ)-ਕੀਟਨਾਸ਼ਕ ਦਵਾਈਆਂ ਦੇ ਖੇਤਰ ਦੀ ਨਾਮੀ ਕੰਪਨੀ ਅੰਬਰ ਕਰੋਪ ਸਾਇੰਸ ਪ੍ਰਾਈਵੇਟ ਲਿਮਟਿਡ ਵਲੋਂ ਡੀਲਰ ਮੀਟਿੰਗ ਕਰਵਾਈ ਗਈ, ਜਿਸ ਵਿਚ ਸੂਬੇ ਭਰ ਤੋਂ 100 ਤੋਂ ਵੱਧ ਡੀਲਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰਕੇ ਕੀਤੀ ਗਈ।

ਅਜੀਤ ਡੈਸਕ 27-09-2026
ਮੂਣਕ, 26 ਸਤੰਬਰ (ਕੇਵਲ ਸਿੰਗਲਾ, ਪ੍ਰਵੀਨ ਮਦਾਨ)-ਕੀਟਨਾਸ਼ਕ ਦਵਾਈਆਂ ਦੇ ਖੇਤਰ ਦੀ ਨਾਮੀ ਕੰਪਨੀ ਅੰਬਰ ਕਰੋਪ ਸਾਇੰਸ ਪ੍ਰਾਈਵੇਟ ਲਿਮਟਿਡ ਵਲੋਂ ਡੀਲਰ ਮੀਟਿੰਗ ਕਰਵਾਈ ਗਈ, ਜਿਸ ਵਿਚ ਸੂਬੇ ਭਰ ਤੋਂ 100 ਤੋਂ ਵੱਧ ਡੀਲਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਕੰਪਨੀ ਦੇ ਜਨਰਲ ਮੈਨੇਜਰ ਬੀ.ਬੀ. ਛੀਨਾ ਨੇ ਮੀਟਿੰਗ ਵਿਚ ਪਹੁੰਚੇ ਡੀਲਰਾਂ ਅਤੇ ਕੰਪਨੀ ਦੇ ਪ੍ਰਬੰਧਕਾਂ ਦਾ ਸਵਾਗਤ ਕੀਤਾ। ਇਸ ਮੌਕੇ ਕੰਪਨੀ ਦੇ ਚੇਅਰਮੈਨ ਸੁਨੀਲ ਗੁਪਤਾ ਨੇ ਕੰਪਨੀ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਕਿ ਅੰਬਰ ਕਰੋਪ ਸਾਇੰਸ ਨੇ ਸਾਲ 2008 ਵਿਚ ਸਿਰਫ਼ ਪੰਜ ਉਤਪਾਦਾਂ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਜਦਕਿ ਅੱਜ ਕੰਪਨੀ 400 ਤੋਂ ਵੱਧ ਉਤਪਾਦਾਂ ਰਾਹੀਂ ਕਿਸਾਨਾਂ ਦੀ ਸੇਵਾ ਕਰ ਰਹੀ ਹੈ। ਵਿੱਤ ਵਿਭਾਗ ਦੇ ਮੁਖੀ ਮੁਕਲ ਗੁਪਤਾ ਨੇ ਕਿਹਾ ਕਿ ਬਾਜ਼ਾਰ ਵਿਚ ਵਧ ਰਹੀ ਮੁਕਾਬਲੇਬਾਜ਼ੀ ਦੇ ਬਾਵਜੂਦ ਕੰਪਨੀ ਵਾਜਬ ਕੀਮਤਾਂ ’ਤੇ ਗੁਣਵੱਤਾ ਭਰਪੂਰ ਉਤਪਾਦ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਐੱਮ.ਡੀ. ਸੰਜੇ ਗੁਪਤਾ ਨੇ ਕਿਹਾ ਕਿ ਕਿਸਾਨਾਂ ਅਤੇ ਡੀਲਰਾਂ ਵੱਲੋਂ ਕੰਪਨੀ ਦੇ ਉਤਪਾਦਾਂ ‘ਤੇ ਜਤਾਏ ਜਾ ਰਹੇ ਭਰੋਸੇ ਸਦਕਾ ਅੰਬਰ ਕਰੋਪ ਸਾਇੰਸ ਨੇ ਬਾਜ਼ਾਰ ਵਿਚ ਆਪਣੀ ਵੱਖਰੀ ਬ੍ਰਾਂਡ ਪਛਾਣ ਬਣਾਈ ਹੈ। ਕੰਪਨੀ ਦੇ ਰੀਜਨਲ ਮੈਨੇਜਰ ਰਾਘਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਕੰਪਨੀ ਦਾ ਟੀਚਾ ਹਰ ਸਾਲ ਘੱਟੋ-ਘੱਟ 10 ਨਵੇਂ ਉਤਪਾਦ ਬਾਜ਼ਾਰ ਵਿਚ ਉਤਾਰਨ ਦਾ ਹੈ। ਇਸੇ ਤਹਿਤ ਮੀਟਿੰਗ ਦੌਰਾਨ ਪੰਜ ਨਵੇਂ ਉਤਪਾਦ ਬਾਜ਼ਾਰ ਵਿਚ ਲਾਂਚ ਕੀਤੇ ਗਏ। ਇਸ ਮੌਕੇ ਕੰਪਨੀ ਵਲੋਂ ਡੀਲਰਾਂ ਲਈ ਇਨਾਮ ਵੀ ਕੱਢੇ ਗਏ ਅਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਡੀਲਰਾਂ ਤੇ ਕੰਪਨੀ ਦੇ ਮੁਲਾਜ਼ਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਮ ਕੁਮਾਰ ਤਿਆਗੀ, ਗੁਰਤੇਜ ਸਿੰਘ ਅਤੇ ਸੀਸ ਰਾਮ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਪਿਛਲੀ ਖ਼ਬਰ ਅਮਰੀਕੀ ਰਾਜਦੂਤ ਦੀ ਅਗਵਾਈ ’ਚ ਅਮਰੀਕੀ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗਾ ਨਤਮਸਤਕ ਅਗਲੀ ਖ਼ਬਰ ਕੰਪਨੀ ਦੇ ਦਫ਼ਤਰ ਵਿਚੋਂ 25 ਲੱਖ ਦੀ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।