08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਯੂਥ ਵਿੰਗ ਵਿਚ ਕੀਤੀਆਂ ਨਵੀਆਂ ਨਿਯੁਕਤੀਆਂ

ਚੰਡੀਗੜ੍ਹ, 7 ਸਤੰਬਰ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੂਥ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਧਰਮਿੰਦਰ ਸਿੰਘ ਭੋਜੋਮਾਜਰੀ ਨੂੰ ਪਾਰਟੀ ਦਾ ਜਰਨਲ ਸਕੱਤਰ ਅਤੇ ਬੁਲਾਰਾ ਨਿਯੁਕਤ ਕੀਤਾ ਹੈ।

ਧਰਮਿੰਦਰ ਸਿੰਘ ਭੋਜੋਮਾਜਰੀ ਅਕਾਸ਼ਦੀਪ ਸਿੰਘ ਨੌਰੰਗਵਾਲ ਜਸ਼ਨਜੋਤ ਸਿੰਘ ਚੱਢਾ 08-09-2026
ਚੰਡੀਗੜ੍ਹ, 7 ਸਤੰਬਰ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੂਥ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਧਰਮਿੰਦਰ ਸਿੰਘ ਭੋਜੋਮਾਜਰੀ ਨੂੰ ਪਾਰਟੀ ਦਾ ਜਰਨਲ ਸਕੱਤਰ ਅਤੇ ਬੁਲਾਰਾ ਨਿਯੁਕਤ ਕੀਤਾ ਹੈ। ਇਸ ਦੇ ਨਾਲ-ਨਾਲ ਅਕਾਸ਼ਦੀਪ ਸਿੰਘ ਨੌਰੰਗਵਾਲ ਨੂੰ ਜ਼ਿਲ੍ਹਾ ਪਟਿਆਲਾ ਦਿਹਾਤੀ, ਜਸ਼ਨਜੋਤ ਸਿੰਘ ਚੱਢਾ ਨੂੰ ਪਟਿਆਲਾ ਸ਼ਹਿਰੀ ਅਤੇ ਤਰਨਜੋਤ ਸਿੰਘ ਕੋਹਲੀ ਨੂੰ ਫਰੀਦਕੋਟ ਜ਼ਿਲ੍ਹੇ ਦਾ ਆਈ.ਟੀ. ਕੋਆਰਡੀਨੇਟਰ ਲਗਾਇਆ ਗਿਆ ਹੈ। ਸ. ਤਲਵੰਡੀ ਨੇ ਦੱਸਿਆ ਕਿ ਇਨ੍ਹਾਂ ਯੂਥ ਆਗੂਆਂ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਇਨ੍ਹਾਂ ਨੂੰ ਇਹ ਅਹੁਦੇਦਾਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਨਵੀਂ ਜ਼ਿੰਮੇਵਾਰੀ ਮਿਲਣ ਨਾਲ ਇਹ ਨੌਜਵਾਨ ਹੋਰ ਲਗਨ ਤੇ ਉਤਸ਼ਾਹ ਨਾਲ ਕੰਮ ਕਰਨਗੇ ਜਿਸ ਨਾਲ ਪਾਰਟੀ ਆਮ ਲੋਕਾਂ ਵਿਚ ਮਜ਼ਬੂਤ ਆਧਾਰ ਪ੍ਰਾਪਤ ਕਰੇਗੀ। ਇਹ ਜਾਣਕਾਰੀ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂ ਵਲੋਂ ਦਿੱਤੀ ਗਈ।
ਪਿਛਲੀ ਖ਼ਬਰ ਆਪ੍ਰੇਸ਼ਨ ਬਲੂ ਸਟਾਰ ਦੇ 42 ਸਾਲ ਬਾਅਦ 133 ਪੀੜਤਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਅਗਲੀ ਖ਼ਬਰ ਮਜੀਠੀਆ ਦੇ ਫਾਰਮ ਹਾਊਸ ਦੀਆਂ ਚਾਬੀਆਂ, ਮੋਬਾਈਲ ਤੇ ਗਜਪਤ ਸਿੰਘ ਗਰੇਵਾਲ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੁੜ ਟਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।