ਨਵੀਂ ਦਿੱਲੀ, 7 ਮਈ (ਏਜੰਸੀ)-ਭਾਰਤ ਦੇ 11 ਜਹਾਜ਼ਾਂ ਨੇ ਹੋਰਮੁਜ਼ ਜਲ ਮਾਰਗ ਪਾਰ ਕਰ ਲਿਆ ਹੈ, ਜਦੋਂਕਿ 13 ਜਹਾਜ਼ ਅਜੇ ਵੀ ਫ਼ਾਰਸ ਦੀ ਖਾੜੀ 'ਚ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੀਡੀਆ ਨੂੰ ਸੰਬੋਧਨ ਦੱਸਿਆ ਕਿ ਈਰਾਨ ਨਾਲ ਕੂਟਨੀਤਕ ਗੱਲਬਾਤ ਅਤੇ ਸੰਪਰਕ ਦੇ ਨਤੀਜੇ ਵਜੋਂ ਹੁਣ ਤੱਕ 11 ਭਾਰਤੀ ਜਹਾਜ਼ ਹੋਰਮੁਜ਼ ਤੋਂ ਬਾਹਰ ਆ ਗਏ ਹਨ | 13 ਜਹਾਜ਼ ਅਜੇ ਵੀ ਫ਼ਾਰਸ ਦੀ ਖਾੜੀ 'ਚ ਹਨ ਅਤੇ ਈਰਾਨੀ ਅਧਿਕਾਰੀਆਂ ਦੇ ਸੰਪਰਕ 'ਚ ਹਾਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਬਾਕੀ ਜਹਾਜ਼ ਵੀ ਹੋਰਮੁਜ਼ ਪਾਰ ਕਰਕੇ ਭਾਰਤ ਪਹੁੰਚ ਸਕਣ | ਈਰਾਨੀ ਜਹਾਜ਼ਾਂ ਅਤੇ ਸਮੁੰਦਰੀ ਪਹੁੰਚ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਦੂਸਰੇ ਦੇਸ਼ਾਂ ਦੇ ਜਹਾਜ਼ਾਂ ਨੂੰ ਅੰਤਰਰਾਸ਼ਟਰੀ ਪਾਣੀਆਂ 'ਚ ਚੱਲਣ ਲਈ ਕਿਸੇ ਇਜਾਜ਼ਤ ਦੀ ਲੋੜ ਨਹੀਂ ਹੁੰਦੀ |