23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕਪੂਰ ਪਰਿਵਾਰ ਵਿਵਾਦ ਸੁਲਝਾਉਣ ਲਈ ਸੁਪਰੀਮ ਕੋਰਟ ਵਲੋਂ ਸਾਬਕਾ ਚੀਫ਼ ਜਸਟਿਸ ਚੰਦਰਚੂੜ ਦੀ 'ਵਿਚੋਲੇ' ਵਜੋਂ ਨਿਯੁਕਤੀ <br/>

ਅਜੀਤ ਡੈਸਕ 08-05-2026

ਨਵੀਂ ਦਿੱਲੀ, 7 ਮਈ (ਜਗਤਾਰ ਸਿੰਘ)-ਮਰਹੂਮ ਕਾਰੋਬਾਰੀ ਸੰਜੇ ਕਪੂਰ ਦੇ ਪਰਿਵਾਰ 'ਚ ਚੱਲ ਰਹੇ ਜਾਇਦਾਦ ਵਿਵਾਦ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨਿਭਾਉਣਗੇ | ਸੁਪਰੀਮ ਕੋਰਟ ਨੇ ਕਪੂਰ ਪਰਿਵਾਰ ਵਿਵਾਦ ਵਿਚ ਸਾਬਕਾ ਜਸਟਿਸ ਚੰਦਰਚੂੜ ਨੂੰ 'ਵਿਚੋਲੇ' ਦੇ ਤੌਰ 'ਤੇ ਨਿਯੁਕਤ ਕੀਤਾ ਹੈ | ਦਰਅਸਲ ਸਰਬ ਉੱਚ ਅਦਾਲਤ ਵਲੋਂ ਇਹ ਕਪੂਰ ਪਰਿਵਾਰ ਦੇ ਪਰਿਵਾਰਕ ਟਰੱਸਟ ਨਾਲ ਜੁੜੇ ਵਿਵਾਦ ਨੂੰ ਸੁਲਝਾਉਣ ਲਈ ਇਹ ਨਿਯੁਕਤੀ ਕੀਤੀ ਗਈ ਹੈ | ਇਹ ਵਿਵਾਦ ਉਸ ਲੜਾਈ ਦਾ ਕੇਂਦਰ ਬਿੰਦੂ ਹੈ, ਜੋ ਪਿਛਲੇ ਸਾਲ ਜੂਨ 'ਚ ਕਾਰੋਬਾਰੀ ਸੰਜੇ ਕਪੂਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ 30 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਨੂੰ ਲੈ ਕੇ ਚੱਲ ਰਿਹਾ ਹੈ | ਜਾਣਕਾਰੀ ਮੁਤਾਬਿਕ ਵਿਚੋਲਗੀ ਪ੍ਰਕਿਰਿਆ ਲਈ ਪਰਿਵਾਰ ਦੀਆਂ ਸਾਰੀਆਂ ਧਿਰਾਂ ਨੇ ਸਹਿਮਤੀ ਦੇ ਦਿੱਤੀ ਹੈ | ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਇਹ ਮਾਮਲਾ ਇਸੇ ਤਰ੍ਹਾਂ ਅਦਾਲਤਾਂ 'ਚ ਚਲਦਾ ਰਿਹਾ ਤਾਂ ਇਸ ਨੂੰ ਸੁਲਝਾਉਣ 'ਚ ਦਹਾਕੇ ਲੱਗ ਸਕਦੇ ਹਨ, ਇਸ ਲਈ ਅਦਾਲਤ ਚਾਹੁੰਦੀ ਹੈ ਕਿ ਪਰਿਵਾਰ ਆਪਸੀ ਗੱਲਬਾਤ ਅਤੇ ਸਮਝੌਤੇ ਰਾਹੀਂ ਇਸ ਵਿਵਾਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੇ | ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਸਾਰੀਆਂ ਧਿਰਾਂ ਨੂੰ ਸਖ਼ਤ ਨਿਰਦੇਸ਼ ਵੀ ਦਿੱਤੇ ਹਨ | ਅਦਾਲਤ ਨੇ ਕਿਹਾ ਕਿ ਹੁਣ ਇਸ ਵਿਵਾਦ ਨੂੰ ਲੈ ਕੇ ਕੋਈ ਵੀ ਧਿਰ ਮੀਡੀਆ 'ਚ ਬਿਆਨ ਨਹੀਂ ਦੇਵੇਗੀ ਅਤੇ ਨਾ ਹੀ ਸੋਸ਼ਲ ਮੀਡੀਆ 'ਤੇ ਇਸ ਮਾਮਲੇ ਨਾਲ ਜੁੜੀ ਕੋਈ ਗੱਲ ਪੋਸਟ ਕਰੇਗੀ | ਮਾਮਲੇ ਦੀ ਅਗਲੀ ਸੁਣਵਾਈ ਅਗਸਤ 'ਚ ਹੋਏਗੀ |

ਪਿਛਲੀ ਖ਼ਬਰ ਭਾਰਤ ਦੇ 11 ਜਹਾਜ਼ਾਂ ਨੇ ਹੋਰਮੁਜ਼ ਕੀਤਾ ਪਾਰ ਅਗਲੀ ਖ਼ਬਰ ਰਾਜਸਥਾਨ ਦੇ ਸਾਬਕਾ ਮੰਤਰੀ ਮਹੇਸ਼ ਜੋਸ਼ੀ 900 ਕਰੋੜ ਰੁਪਏ ਦੇ ਜੇ.ਐਮ.ਐਮ. ਘੁਟਾਲੇ 'ਚ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।