23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਰਾਜਸਥਾਨ ਦੇ ਸਾਬਕਾ ਮੰਤਰੀ ਮਹੇਸ਼ ਜੋਸ਼ੀ 900 ਕਰੋੜ ਰੁਪਏ ਦੇ ਜੇ.ਐਮ.ਐਮ. ਘੁਟਾਲੇ 'ਚ ਗਿ੍ਫ਼ਤਾਰ <br/>

ਅਜੀਤ ਡੈਸਕ 08-05-2026

ਜੈਪੁਰ, 7 ਮਈ (ਪੀ.ਟੀ.ਆਈ.)-ਰਾਜਸਥਾਨ ਭਿ੍ਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਨੇ ਵੀਰਵਾਰ ਨੂੰ 900 ਕਰੋੜ ਰੁਪਏ ਦੇ ਕਥਿਤ ਜਲ ਜੀਵਨ ਮਿਸ਼ਨ (ਜੇ.ਐਮ.ਐਮ.) ਘੁਟਾਲੇ ਦੇ ਸੰਬੰਧ ਵਿਚ ਸਾਬਕਾ ਮੰਤਰੀ ਮਹੇਸ਼ ਜੋਸ਼ੀ ਨੂੰ ਉਨ੍ਹਾਂ ਦੇ ਜੈਪੁਰ ਨਿਵਾਸ ਤੋਂ ਗਿ੍ਫ਼ਤਾਰ ਕੀਤਾ ਹੈ | ਇਹ ਗਿ੍ਫ਼ਤਾਰੀ ਸੇਵਾ ਮੁਕਤ ਆਈ.ਏ.ਐਸ .ਅਧਿਕਾਰੀ ਸੁਬੋਧ ਅਗਰਵਾਲ ਦੀ ਗਿ੍ਫਤਾਰੀ ਤੋਂ ਇਕ ਮਹੀਨੇ ਬਾਅਦ ਹੋਈ ਹੈ | ਜੋਸ਼ੀ, ਜੋ ਪਿਛਲੀ ਕਾਂਗਰਸ ਸਰਕਾਰ ਦÏਰਾਨ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਮੰਤਰੀ ਸਨ, ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 11 ਮਈ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ | ਜੋਸ਼ੀ ਨੂੰ ਪਹਿਲਾਂ ਅਪ੍ਰੈਲ 2025 ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਥਿਤ ਘੁਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਗਿ੍ਫਤਾਰ ਕੀਤਾ ਸੀ¢ ਉਹ ਦਸੰਬਰ ਵਿਚ ਸੁਪਰੀਮ ਕੋਰਟ ਵਲੋਂ ਜ਼ਮਾਨਤ ਮਿਲਣ ਤੋਂ ਪਹਿਲਾਂ ਲਗਭਗ ਸੱਤ ਮਹੀਨੇ ਜੇਲ੍ਹ ਵਿੱਚ ਰਿਹਾ | ਏ.ਸੀ.ਬੀ. ਦੇ ਬੁਲਾਰੇ ਨੇ ਦੱਸਿਆ ਕਿ ਏਜੰਸੀ ਦੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਸਵੇਰੇ 5 ਵਜੇ ਦੇ ਕਰੀਬ ਜੈਪੁਰ ਰੇਲਵੇ ਸਟੇਸ਼ਨ ਦੇ ਨੇੜੇ ਸੈਨ ਕਲੋਨੀ ਵਿਚ ਜੋਸ਼ੀ ਦੇ ਘਰ ਪਹੁੰਚੀ ਅਤੇ ਜੇ.ਜੇ.ਐੱਮ. ਘੁਟਾਲੇ ਦੀ ਜਾਂਚ ਦੇ ਸਬੰਧ ਵਿਚ ਉਸਨੂੰ ਹਿਰਾਸਤ ਵਿੱਚ ਲੈ ਲਿਆ¢ਉਸਨੂੰ ਬਾਅਦ ਵਿੱਚ ਏ.ਸੀ.ਬੀ. ਦਫ਼ਤਰ ਲਿਆਂਦਾ ਗਿਆ ਅਤੇ ਰਸਮੀ ਤÏਰ 'ਤੇ ਗਿ੍ਫ਼ਤਾਰ ਕਰ ਲਿਆ ਗਿਆ¢ਏ.ਸੀ.ਬੀ. ਦੇ ਅਨੁਸਾਰ, ਜੋਸ਼ੀ 'ਤੇ ਤਤਕਾਲੀ ਪੀ.ਐੱਚ.ਈ.ਡੀ. ਮੰਤਰੀ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਅਤੇ ਟੈਂਡਰਾਂ ਦੇ ਬਦਲੇ ਰਿਸ਼ਵਤ ਲੈਣ ਦਾ ਦੋਸ਼ ਹੈ¢

ਪਿਛਲੀ ਖ਼ਬਰ ਕਪੂਰ ਪਰਿਵਾਰ ਵਿਵਾਦ ਸੁਲਝਾਉਣ ਲਈ ਸੁਪਰੀਮ ਕੋਰਟ ਵਲੋਂ ਸਾਬਕਾ ਚੀਫ਼ ਜਸਟਿਸ ਚੰਦਰਚੂੜ ਦੀ 'ਵਿਚੋਲੇ' ਵਜੋਂ ਨਿਯੁਕਤੀ <b... ਅਗਲੀ ਖ਼ਬਰ ਭਾਰਤ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਲਈ ਫਲਾਂ ਅਤੇ ਸਬਜ਼ੀਆਂ ਦੀ ਬਰਾਮਦ ਵਧਾਉਣੀ ਚਾਹੀਦੀ ਹੈ-ਸ਼ਿਵਰਾਜ ਸਿੰਘ ਚੌਹਾਨ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।