15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮੋਦੀ ਨੇ ਵੀਅਤਨਾਮ ਦੇ ਰਾਸ਼ਟਰਪਤੀ ਨੂੰ ਦਿੱਤੇ ਕਈ ਖ਼ਾਸ ਤੋਹਫ਼ੇ

ਅਜੀਤ ਡੈਸਕ 08-05-2026
ਨਵੀਂ ਦਿੱਲੀ, 7 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨੂੰ ਭਾਰਤ ਦੌਰੇ ਦੌਰਾਨ ਕਈ ਖ਼ਾਸ ਅਤੇ ਰਵਾਇਤੀ ਭਾਰਤੀ ਤੋਹਫ਼ੇ ਭੇਟ ਕੀਤੇ | ਮੋਦੀ ਨੇ ਉਨ੍ਹਾਂ ਨੂੰ ਮਹਾਤਮਾ ਬੁੱਧ ਦੀ ਪਿੱਤਲ ਦੀ ਮੂਰਤੀ, ਰੇਸ਼ਮੀ ਕੱਪੜੇ, ਬਿਹਾਰ ਦੀਆਂ ਵਿਸ਼ੇਸ਼ ਖਾਣ ਦੀਆਂ ਵਸਤਾਂ ਅਤੇ ਨਮੋਹ 108 ਕਮਲ ਭੇਟ ਕੀਤੇ | ਵੀਅਤਨਾਮ ਦੇ ਰਾਸ਼ਟਰਪਤੀ ਨੂੰ ਤੋਹਫ਼ੇ 'ਚ ਦਿੱਤੀ ਪਿੱਤਲ ਦੀ ਮੂਰਤੀ 'ਚ ਭਗਵਾਨ ਬੁੱਧ ਧਿਆਨ ਮੁਦਰਾ 'ਚ ਬੈਠੇ ਹਨ, ਜਿਸ 'ਚ ਪਿੱਛੇ ਬੋਧੀ ਰੁੱਖ ਵੀ ਨਜ਼ਰ ਆ ਰਿਹਾ ਹੈ | ਇਹ ਮੂਰਤੀ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਕਾਰੀਗਰਾਂ ਨੇ ਤਿਆਰ ਕੀਤੀ ਹੈ | ਇਸ ਤੋਂ ਇਲਾਵਾ ਵਾਰਾਨਸੀ ਦਾ ਵਿਸ਼ੇਸ਼ ਰੇਸ਼ਮੀ ਕੱਪੜਾ, ਮਹਾਰਾਸ਼ਟਰ ਤੋਂ ਰਤਨਾਗਿਰੀ ਅਲਫਾਂਸੋ ਅੰਬ, ਮਿਲੇਟ ਬਾਰ, ਬਿਹਾਰ ਦੇ ਮਸ਼ਹੂਰ ਮਿਲਾਵਦੇ ਖਾਜਾ, ਗਯਾ ਦੇ ਅਨਰਸਾ, ਮਿਥਿਲਾ ਦੇ ਮਥਾਣਾ ਅਤੇ ਹਾਜੀਪੁਰ ਦੇ ਮਾਲਭੋਰਾ ਕੇਲੇ ਵੀ ਤੋਹਫ਼ੇ 'ਚ ਦਿੱਤੇ | ਇਸ ਤੋਂ ਇਲਾਵਾ ਨਮੋਹ 108 ਕਮਲ ਦੀ ਭੇਟ ਕੀਤਾ ਗਿਆ ਜਿਸਨੂੰ ਲਖਨਊ ਸਥਿਤ ਰਾਸ਼ਟਰੀ ਬਨਸਪਤੀ ਖੋਜ ਸੰਸਥਾ ਨੇ ਵਿਕਸਿਤ ਕੀਤਾ ਹੈ |

ਪਿਛਲੀ ਖ਼ਬਰ ਭਾਰਤ ਦਾ ਸਰਕਾਰੀ ਅਨਾਜ ਭੰਡਾਰ 604 ਲੱਖ ਟਨ ਪਾਰ, ਬਫਰ ਮਿਆਰ ਨਾਲੋਂ ਤਿੰਨ ਗੁਣਾ ਵੱਧ ਅਗਲੀ ਖ਼ਬਰ ਗੈਂਗਸਟਰ ਸੋਹਰਾਬੂਦੀਨ ਸ਼ੇਖ ਫ਼ਰਜ਼ੀ ਮੁਕਾਬਲਾ-ਹਾਈ ਕੋਰਟ ਵਲੋਂ 22 ਲੋਕਾਂ ਦੀ ਰਿਹਾਈ ਬਰਕਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।