ਪਾਕਿਸਤਾਨੀ ਗੋਲਾਬਾਰੀ 'ਚ ਮਾਰੇ ਗਏ ਲੋਕਾਂ ਲਈ ਪੁਣਛ ਗੁਰਦੁਆਰੇ 'ਚ ਅਰਦਾਸ
ਅਜੀਤ ਡੈਸਕ
08-05-2026
ਪੁਣਛ/ਜੰਮੂ, 7 ਮਈ (ਪੀ. ਟੀ. ਆਈ.) ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨੀ ਗੋਲਾਬਾਰੀ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਵੀਰਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਅਰਦਾਸ ਕੀਤੀ ਗਈ¢ਸ਼ਰਧਾਲੂ ਸ਼ਾਂਤੀ ਲਈ ਅਰਦਾਸ ਕਰਨ ਅਤੇ ਪੀੜਤਾਂ ਨੂੰ ਯਾਦ ਕਰਨ ਲਈ ਗੁਰਦੁਆਰੇ ਵਿੱਚ ਇਕੱਠੇ ਹੋਏ, ਨਾਲ ਹੀ ਸਰਹੱਦ ਪਾਰ ਗੋਲੀਬਾਰੀ ਦÏਰਾਨ ਨਾਗਰਿਕ ਖੇਤਰਾਂ ਅਤੇ ਧਾਰਮਿਕ ਸਥਾਨਾਂ 'ਤੇ ਹੋਏ ਹਮਲਿਆਂ ਦੀ ਨਿੰਦਾ ਵੀ ਕੀਤੀ¢ਪਿਛਲੇ ਸਾਲ 7 ਮਈ ਦੀ ਸਵੇਰ ਨੂੰ ਭਾਰਤ ਵੱਲੋਂ ਆਪ੍ਰੇਸ਼ਨ ਸੰਧੂਰ ਸ਼ੁਰੂ ਕਰਨ ਤੋਂ ਤੁਰੰਤ ਬਾਅਦ, ਪੁਣਛ ਵਿੱਚ ਤੋਪਖਾਨੇ ਅਤੇ ਮੋਰਟਾਰ ਗੋਲੇਬਾਰੀ ਵਿੱਚ ਬਾਰਾਂ ਲੋਕ ਮਾਰੇ ਗਏ ਅਤੇ 34 ਹੋਰ ਜ਼ਖ਼ਮੀ ਹੋ ਗਏ ਸਨ | ਇਸ ਆਪ੍ਰੇਸ਼ਨ ਦਾ ਉਦੇਸ਼ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ ਓ ਕੇ) ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸੀ¢ ਇਹ ਕਾਰਵਾਈ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਸੀ, ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ¢ਹਾਟਲਾਈਨ 'ਤੇ ਫÏਜੀ ਅਧਿਕਾਰੀਆਂ ਵਿਚਕਾਰ ਗੱਲਬਾਤ ਤੋਂ ਬਾਅਦ, 10 ਮਈ ਨੂੰ ਫੌਜੀ ਕਾਰਵਾਈ ਬੰਦ ਕਰਨ ਲਈ ਇੱਕ ਸਮਝÏਤਾ ਹੋਇਆ, ਜਿਸ ਨਾਲ ਟਕਰਾਅ ਖਤਮ ਹੋ ਗਿਆ |