ਮਲੌਦ (ਖੰਨਾ), 6 ਮਈ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਮਲੌਦ ਅਧੀਨ ਪੈਂਦੇ ਪਿੰਡ ਸੋਹੀਆਂ ਦੇ ਸਰਪੰਚ ਜਗਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ ਦੀ ਵਿਜੀਲੈਂਸ ਵਿਭਾਗ ਟੀਮ ਨੇ ਪੇਂਡੂ ਬਲਾਕ ਤੇ ਵਿਕਾਸ ਅਫ਼ਸਰ (ਬੀ.ਡੀ.ਪੀ.ਓ.) ਸੁਖਜੀਤ ਕੌਰ ਨੂੰ ਅੱਜ ਮਲੌਦ ਦਫ਼ਤਰ ਵਿਖੇ 15 ਹਜ਼ਾਰ ਰੁਪਏ ਪਿੰਡ ਸੋਹੀਆਂ ਦੇ ਸਰਪੰਚ ਤੋਂ ਇੰਟਰਲਾਕ ਇੱਟਾਂ ਦਾ ਬਿੱਲ ਪਾਸ ਕਰਵਾਉਣ ਦੇ ਬਦਲੇ ਰਿਸ਼ਵਤ ਲੈਂਦਿਆਂ ਕਾਬੂ ਕੀਤਾ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਤੀ ਇੱਟ ਇੱਕ ਰੁਪਏ ਅਤੇ ਘਾਹ ਲਗਾਉਣ ਦੇ ਵੱਖਰੇ 5 ਹਜ਼ਾਰ ਰੁਪਏ ਪਹਿਲਾਂ ਦਿੱਤੇ ਗਏ ਸਨ | ਅੱਜ ਵਿਜੀਲੈਂਸ ਦੀ ਟੀਮ ਲੁਧਿਆਣਾ ਦਫ਼ਤਰ ਲਈ ਉਕਤ ਕਥਿਤ ਦੋਸ਼ੀ ਅਫ਼ਸਰ ਨੂੰ ਨਾਲ ਲੈ ਕੇ ਰਵਾਨਾ ਹੋਈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |