ਮੁੱਲਾਂਪੁਰ-ਦਾਖਾ/ਜੋਧਾਂ (ਜਗਰਾਓਾ), 6 ਮਈ (ਨਿਰਮਲ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਹੈਪੀ)-ਆਰਥਿਕ ਤੰਗੀ ਤੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਅੱਜ ਤੜਕਸਾਰ ਥਾਣਾ ਜੋਧਾਂ ਅਧੀਨ ਪਿੰਡ ਪਮਾਲ (ਲੁਧਿਆਣਾ) ਵਿਖੇ ਪਤੀ-ਪਤਨੀ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਗੁਰਮੀਤ ਸਿੰਘ, ਨਰਿੰਦਰ ਕੌਰ ਦੀ ਮੌਤ ਬਾਰੇ ਪਰਿਵਾਰ ਵਲੋਂ ਜੋਧਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ | ਇਕ ਖੁਦਕੁੁਸ਼ੀ ਨੋਟ ਪੁਲਿਸ ਦੇ ਹੱਥ ਲੱਗਾ ਹੈ, ਜਿਸ ਉੱਪਰ ਆਰਥਿਕ ਤੰਗੀ ਦੀ ਝਲਕ ਦਿਸ ਰਹੀ ਸੀ | ਪੁਲਿਸ ਵਲੋਂ ਪੋਸਟਮਾਰਟਮ ਉਪਰੰਤ ਮਿ੍ਤਕ ਦੇਹਾਂ ਉਨ੍ਹਾਂ ਦੇ ਛੋਟੇ ਪੁੱਤਰ ਹਵਾਲੇ ਕਰ ਦਿੱਤੀਆਂ ਗਈਆਂ | ਜਾਣਕਾਰੀ ਮੁਤਾਬਿਕ ਇਲੈਕਟ੍ਰੀਸ਼ਨ ਦਾ ਕੰਮ ਕਰਨ ਵਾਲੇ ਗੁਰਮੀਤ ਸਿੰਘ ਨੇ ਆਪਣੀ ਥੋੜ੍ਹੀ ਜਿਹੀ ਜ਼ਮੀਨ ਵੇਚ ਕੇ ਇਕ ਧੀ ਦਾ ਕੈਨੇਡਾ ਵਿਆਹ ਕਰ ਦਿੱਤਾ ਸੀ | ਵੱਡਾ ਲੜਕਾ ਵੀ ਯੂਰਪ ਦੇਸ਼ਾਂ 'ਚ ਹੁੰਦਾ ਹੋਇਆ ਕੈਨੇਡਾ ਪਹੁੰਚ ਗਿਆ | ਛੋਟਾ ਡੀ.ਐੱਮ.ਸੀ. 'ਚ ਪ੍ਰਾਈਵੇਟ ਨੌਕਰੀ 'ਤੇ ਹੈ | ਪ੍ਰੰਤੂ ਘਰ ਦੀ ਹਾਲਤ ਕਾਫ਼ੀ ਪਤਲੀ ਹੋਣ ਕਰਕੇ ਪਤੀ-ਪਤਨੀ ਪ੍ਰੇਸ਼ਾਨ ਰਹਿੰਦੇ ਸੀ |