19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬਲੋਚਿਸਤਾਨ ਦੇ ਟੋਟੇ ਨਹੀਂ ਹੋਣ ਦੇਣਗੇ ਬਲੋਚ

ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਨਵੇਂ ਸੂਬੇ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਨੈਸ਼ਨਲ ਪਾਰਟੀ ਦੇ ਆਗੂ ਡਾ: ਅਬਦੁਲ ਮਲਿਕ ਬਲੋਚ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਬਲੋਚਿਸਤਾਨ ’ਚ ਵੱਸਣ ਵਾਲੀਆਂ ਕੌਮਾਂ ਹਜ਼ਾਰਾਂ ਸਾਲਾਂ ਤੋਂ ਇਸ ਧਰਤੀ ’ਤੇ ਰਹਿ ਰਹੀਆਂ ਹਨ ਅਤੇ ਉਹ ਆਪਣੇ ਖੇਤਰ ਦੇ ਟੋਟੇ ਨਹੀਂ ਹੋਣ ਦੇਣਗੇ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਬਲੋਚਾਂ ਦੇ ਇਤਿਹਾਸ, ਪਛਾਣ ਅਤੇ ਹਾਲਾਤਾਂ ਨੂੰ ਨਜ਼ਰਅੰਦਾਜ਼ ਕਰਕੇ ਲਏ ਗਏ ਫ਼ੈਸਲੇ ਮੌਜੂਦਾ ਸਮੱਸਿਆਵਾਂ ਨੂੰ ਹੋਰ ਗੰਭੀਰ ਬਣਾ ਸਕਦੇ ਹਨ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਪਾਰਟੀ ਦੇ ਆਗੂ ਡਾ: ਅਬਦੁਲ ਮਲਿਕ ਬਲੋਚ ਤੇ ਹੋਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 20-11-2026
ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਨਵੇਂ ਸੂਬੇ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਨੈਸ਼ਨਲ ਪਾਰਟੀ ਦੇ ਆਗੂ ਡਾ: ਅਬਦੁਲ ਮਲਿਕ ਬਲੋਚ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਬਲੋਚਿਸਤਾਨ ’ਚ ਵੱਸਣ ਵਾਲੀਆਂ ਕੌਮਾਂ ਹਜ਼ਾਰਾਂ ਸਾਲਾਂ ਤੋਂ ਇਸ ਧਰਤੀ ’ਤੇ ਰਹਿ ਰਹੀਆਂ ਹਨ ਅਤੇ ਉਹ ਆਪਣੇ ਖੇਤਰ ਦੇ ਟੋਟੇ ਨਹੀਂ ਹੋਣ ਦੇਣਗੇ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਬਲੋਚਾਂ ਦੇ ਇਤਿਹਾਸ, ਪਛਾਣ ਅਤੇ ਹਾਲਾਤਾਂ ਨੂੰ ਨਜ਼ਰਅੰਦਾਜ਼ ਕਰਕੇ ਲਏ ਗਏ ਫ਼ੈਸਲੇ ਮੌਜੂਦਾ ਸਮੱਸਿਆਵਾਂ ਨੂੰ ਹੋਰ ਗੰਭੀਰ ਬਣਾ ਸਕਦੇ ਹਨ। ਦੂਜੇ ਪਾਸੇ, ਨਵੇਂ ਸੂਬਿਆਂ ਦੇ ਨਤੀਜੇ ਵਜੋਂ ਸੂਬਾ ਸਿੰਧ ’ਚ ਖ਼ੂਨ-ਖ਼ਰਾਬਾ ਹੋਣ ਅਤੇ ਕਰਾਚੀ ਦੀਆਂ ਸੜਕਾਂ ਦੇ ਲਹੂ-ਲੁਹਾਨ ਹੋਣ ਦੀ ਸਖ਼ਤ ਚਿਤਾਵਨੀ ਦੇਣ ਤੋਂ ਬਾਅਦ ਹੁਣ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਨਵੇਂ ਸੂਬੇ ਬਣਾਉਣ ਸੰਬੰਧੀ ਸੰਵਿਧਾਨਕ ਪ੍ਰਕਿਰਿਆਵਾਂ ਨੂੰ ਨਜ਼ਰਅੰਦਾਜ਼ ਕਰਨ ਵਿਰੁੱਧ ਇਕ ਹੋਰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨਾਲ ਪੈਦਾ ਹੋਣ ਵਾਲੀ ਬੇਚੈਨੀ ਕਾਬੂ ਤੋਂ ਬਾਹਰ ਹੋ ਸਕਦੀ ਹੈ। ਇਕ ਪਾਕਿਸਤਾਨੀ ਨਿਊਜ਼ ਚੈਨਲ ਨਾਲ ਵਿਸ਼ੇਸ਼ ਇੰਟਰਵਿਊ ’ਚ ਬਿਲਾਵਲ ਭੁੱਟੋ ਨੇ ਆਪਣੇ ‘ਖ਼ੂਨ-ਖ਼ਰਾਬੇ’ ਵਾਲੇ ਲੰਘੇ ਦਿਨ ਦਿੱਤੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਹਿੰਸਾ ਦੀ ਧਮਕੀ ਨਹੀਂ, ਸਗੋਂ ਖ਼ਤਰੇ ਦੀ ਚਿਤਾਵਨੀ ਸੀ। ਉਨ੍ਹਾਂ ਲਾਹੌਰ ’ਚ ਬੈਠੇ ਮੀਡੀਆ ਸੰਚਾਲਕਾਂ ਅਤੇ ਕਾਰੋਬਾਰੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਸਿੰਧ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਕੋਈ ਸਮਝ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਵੇਂ ਸੂਬਿਆਂ ਦੇ ਮੁੱਦੇ ’ਤੇ ਤਣਾਅ ਵਧਿਆ ਤਾਂ ਗ੍ਰਹਿ ਮੰਤਰੀ ਮੋਹਸਿਨ ਨਕਵੀ ਸਥਿਤੀ ਨੂੰ ਸੰਭਾਲਣ ਲਈ ਮਦਦ ਮੰਗਣ ਵਾਸਤੇ ਉਨ੍ਹਾਂ ਕੋਲ ਭੱਜੇ ਆਉਣਗੇ, ਪਰ ਉਸ ਵੇਲੇ ਉਹ ਦਖ਼ਲ ਦੇਣ ਤੋਂ ਬੇਵੱਸ ਹੋਣਗੇ।
ਪਿਛਲੀ ਖ਼ਬਰ ਪਾਕਿਸਤਾਨੀ ਵਫ਼ਦ ਐੱਸ. ਸੀ. ਓ. ਸੱਭਿਅਤਾ ਸੰਵਾਦ ਫੋਰਮ ’ਚ ਸ਼ਾਮਿਲ ਹੋਣ ਲਈ ਪਹੁੰਚ ਰਿਹਾ ਭਾਰਤ ਅਗਲੀ ਖ਼ਬਰ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੇ ਅੰਤਿਮ ਪੜਾਅ ਤੇ ਕਾਂਗਰਸ ’ਚ ਏਕਤਾ ਨਜ਼ਰ ਆਈ ਖੰਨਾ ’ਚ ਪਾਇਲਟ, ਮੇਜਰ ਸਿੰਘ, ਚੰਨੀ, ਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।