20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਵਿਸ਼ਵ ਕੱਪ ਜੇਤੂ ਭਾਰਤੀ ਟੀਮ ਨੂੰ ਮਿਲੀ ਇਕ ਵੱਡੀ ਇਨਾਮੀ ਰਾਸ਼ੀ

ਅਜੀਤ ਡੈਸਕ 10-03-2026
ਅਹਿਮਦਾਬਾਦ, 9 ਮਾਰਚ (ਏਜੰਸੀ)-ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 ਦੇ ਫਾਈਨਲ 'ਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ | ਕਪਤਾਨ ਸੂਰਿਆਕੁਮਾਰ ਯਾਦਵ ਦੀ ਅਗਵਾਈ 'ਚ ਭਾਰਤੀ ਟੀਮ ਨੇ ਤੀਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ¢ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਨੇ ਲਗਾਤਾਰ ਦੂਜੀ ਵਾਰ ਟਰਾਫੀ ਜਿੱਤੀ ਤੇ ਪਹਿਲੀ ਵਾਰ ਘਰੇਲੂ ਮੈਦਾਨ 'ਤੇ ਵਿਸ਼ਵ ਚੈਂਪੀਅਨ ਬਣਿਆ | ਇਸ ਵੱਡੀ ਜਿੱਤ ਦੇ ਨਾਲ ਭਾਰਤੀ ਟੀਮ ਨੂੰ ਨਾ ਸਿਰਫ਼ ਟਰਾਫੀ ਮਿਲੀ, ਸਗੋਂ ਇਕ ਵੱਡੀ ਇਨਾਮੀ ਰਾਸ਼ੀ ਵੀ ਮਿਲੀ ਹੈ | ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਇਸ ਟੂਰਨਾਮੈਂਟ ਲਈ 13.5 ਮਿਲੀਅਨ ਡਾਲਰ ਮਤਲਬ ਲਗਭਗ 120 ਕਰੋੜ ਰੁਪਏ ਦਾ ਰਿਕਾਰਡ ਪੂਲ ਸ਼ਥਾਪਿਤ ਕੀਤਾ ਹੈ | ਜੋ ਕਿ ਪਿਛਲੇ ਐਡੀਸ਼ਨ ਨਾਲੋਂ ਲਗਭਗ 20 ਫ਼ੀਸਦੀ ਵੱਧ ਹੈ | 2026 ਦੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੂੰ 3 ਮਿਲੀਅਨ ਡਾਲਰ ਜਾਂ ਲਗਭਗ 27.5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ | ਇਹ ਰਕਮ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਦਿੱਤੀ ਜਾਵੇਗੀ ਤੇ ਬਾਅਦ 'ਚ ਖਿਡਾਰੀਆਂ 'ਚ ਬੋਨਸ, ਮੈਚ ਫੀਸ ਤੇ ਹੋਰ ਇਨਾਮਾਂ ਦੇ ਰੂਪ 'ਚ ਵੰਡੀ ਜਾਵੇਗੀ | ਫਾਈਨਲ ਹਾਰਨ ਦੇ ਬਾਵਜੂਦ, ਨਿਊਜ਼ੀਲੈਂਡ ਨੂੰ ਵੀ ਕਾਫ਼ੀ ਇਨਾਮੀ ਰਾਸ਼ੀ ਮਿਲੀ | ਉਪ ਜੇਤੂ ਵਜੋਂ, ਨਿਊਜ਼ੀਲੈਂਡ ਨੂੰ 1.6 ਮਿਲੀਅਨ ਡਾਲਰ, ਜਾਂ ਲਗਭਗ 14.7 ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ | ਇਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀਆਂ ਇੰਗਲੈਂਡ ਤੇ ਦੱਖਣੀ ਅਫਰੀਕਾ ਨੂੰ ਵੀ ਕਾਫ਼ੀ ਰਕਮ ਮਿਲੀ | ਦੋਵਾਂ ਟੀਮਾਂ ਨੂੰ 7.9 ਲੱਖ ਡਾਲਰ ਜਾਂ ਲਗਭਗ 7.24 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ | ਇਸਦੇ ਨਾਲ ਹੀ ਸੁਪਰ 8 ਪੜਾਅ 'ਚ ਪਹੁੰਚਣ ਵਾਲੀਆਂ ਟੀਮਾਂ ਜ਼ਿੰਬਾਬਵੇ, ਪਾਕਿਸਤਾਨ, ਸ੍ਰੀਲੰਕਾ ਤੇ ਵੈਸਟਇੰਡੀਜ਼ ਨੂੰ 3.8 ਲੱਖ ਡਾਲਰ ਲਗਭਗ 3.48 ਕਰੋੜ ਰੁਪਏ ਇਨਾਮ ਦਿੱਤਾ ਗਿਆ | ਇਸ ਤੋਂ ਇਲਾਵਾ ਸਾਰੀਆਂ 20 ਟੀਮਾਂ ਨੂੰ ਉਤਸ਼ਾਹਿਤ ਕਰਨ ਲਈ ਆਈ.ਸੀ.ਸੀ. ਨੇ ਗਰੁੱਪ ਪੜਾਅ ਤੋਂ ਬਾਹਰ ਹੋਈਆਂ ਟੀਮਾਂ ਨੂੰ ਵੀ ਇਨਾਮ ਦਿੱਤਾ | ਜਿਸਦੇ ਤਹਿਤ ਅਫਗਾਨਿਸਤਾਨ, ਆਸਟ੍ਰੇਲੀਆ, ਕੈਨੇਡਾ, ਆਇਰਲੈਂਡ, ਇਟਲੀ, ਨਾਮੀਬੀਆ, ਨਿਪਾਲ, ਨੀਦਰਲੈਂਡ, ਓਮਾਨ, ਸਕਾਟਲੈਂਡ, ਯੂ.ਏ.ਈ. ਤੇ ਅਮਰੀਕਾ ਨੂੰ 250,000, ਜਾਂ ਲਗਭਗ 2.3 ਕਰੋੜ ਮਿਲੇ |
ਸੰਜੂ ਤੇ ਬੁਮਰਾਹ ਨੂੰ ਮਿਲੀ ਅਲੱਗ ਤੋਂ ਇਨਾਮੀ ਰਾਸ਼ੀ
ਭਾਰਤੀ ਬੱਲੇਬਾਜ਼ ਸੰਜੂ ਸੈਮਸਨ, ਜਿਸਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ, ਨੂੰ ਸੰਜੂ ਸੈਮਸਨ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣੇ ਜਾਣ 'ਤੇ 25,000 ਅਮਰੀਕੀ ਡਾਲਰ ਜਾਂ ਲਗਭਗ 21 ਲੱਖ ਦੀ ਇਨਾਮੀ ਰਾਸ਼ੀ ਮਿਲੀ | ਜਸਪ੍ਰੀਤ ਬੁਮਰਾਹ ਨੂੰ ਫਾਈਨਲ ਮੈਚ ਵਿਚ ਚਾਰ ਵਿਕਟਾਂ ਲੈਣ ਲਈ ਪਲੇਅਰ ਆਫ਼ ਦ ਮੈਚ ਵੀ ਚੁਣਿਆ ਗਿਆ | ਬੁਮਰਾਹ ਨੂੰ ਪਲੇਅਰ ਆਫ਼ ਦ ਮੈਚ ਚੁਣੇ ਜਾਣ 'ਤੇ 8.4 ਲੱਖ ਵਾਧੂ ਮਿਲੇ¢
ਪਿਛਲੀ ਖ਼ਬਰ ਭਾਰਤ ਨੂੰ ਰੂਸੀ ਤੇਲ ਖ਼ਰੀਦਣਾ ਚਾਹੀਦਾ ਹੈ-ਅਮਰੀਕਾ <br/> ਅਗਲੀ ਖ਼ਬਰ ਜਾਪਾਨ ਵਲੋਂ ਆਪਣੀ ਪਹਿਲੀ ਸਵਦੇਸ਼ੀ ਲੰਮੀ ਦੂਰੀ ਵਾਲੀ ਮਿਜ਼ਾਈਲ ਤਾਇਨਾਤ ਕਰਨ ਦੀ ਤਿਆਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।