20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਜਾਪਾਨ ਵਲੋਂ ਆਪਣੀ ਪਹਿਲੀ ਸਵਦੇਸ਼ੀ ਲੰਮੀ ਦੂਰੀ ਵਾਲੀ ਮਿਜ਼ਾਈਲ ਤਾਇਨਾਤ ਕਰਨ ਦੀ ਤਿਆਰੀ

ਅਜੀਤ ਡੈਸਕ 10-03-2026
ਟੋਕੀਓ, 9 ਮਾਰਚ (ਏ.ਪੀ.)-ਜਾਪਾਨ ਸਵਦੇਸ਼ੀ ਤÏਰ 'ਤੇ ਵਿਕਸਤ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਆਪਣੇ ਪਹਿਲੇ ਬੈਚ ਨੂੰ ਤਾਇਨਾਤ ਕਰਨ ਦੀ ਤਿਆਰੀ ਕਰ ਰਿਹਾ ਹੈ¢ ਉਨ੍ਹਾਂ ਦੇ ਲਾਂਚਰ ਸੋਮਵਾਰ ਨੂੰ ਇੱਕ ਫÏਜੀ ਅੱਡੇ 'ਤੇ ਪਹੁੰਚ ਗਏ ਹਨ ਕਿਉਂਕਿ ਦੇਸ਼ ਖੇਤਰ ਵਿੱਚ ਵਧਦੀਆਂ ਚੁਣÏਤੀਆਂ ਦੇ ਜਵਾਬ ਵਿੱਚ ਆਪਣੀ ਹਮਲਾਵਰ ਸਮਰੱਥਾ ਨੂੰ ਵਧਾ ਰਿਹਾ ਹੈ¢ ਚੀਫ ਕੈਬਨਿਟ ਸਕੱਤਰ ਮਿਨੋਰੂ ਕਿਹਾਰਾ ਨੇ ਕਿਹਾ ਕਿ ਅਪਗ੍ਰੇਡ ਟਾਈਪ-12 ਜ਼ਮੀਨ ਤੋਂ ਜਹਾਜ਼ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਮਾਰਚ ਦੇ ਅੰਤ ਤੱਕ ਜਾਪਾਨ ਦੇ ਦੱਖਣ-ਪੱਛਮੀ ਕੁਮਾਮੋਟੋ ਇਲਾਕੇ ਦੇ ਕੈਂਪ ਕੇਂਗੁਨ 'ਚ ਤਾਇਨਾਤ ਕੀਤਾ ਜਾਵੇਗਾ | ਮਿਤਸੁਬਿਸ਼ੀ ਹੈਵੀ ਇੰਡਸਟ੍ਰੀਜ਼ ਵਲੋਂ ਵਿਕਸਤ ਅਤੇ ਤਿਆਰ ਕੀਤੀ ਗਈ ਅਪਗ੍ਰੇਡ ਟਾਈਪ-12 ਮਿਜ਼ਾਈਲ ਦੀ ਰੇਂਜ ਲਗਭਗ 1000 ਕਿਲੋਮੀਟਰ ਹੈ ਅਤੇ ਇਹ ਮੇਨਲੈਂਡ ਚੀਨ ਤੱਕ ਪਹੁੰਚ ਸਕਦੀ ਹੈ, ਜੋ ਓਰਿਜਿਨਲ ਦੀ 200 ਕਿਲੋਮੀਟਰ ਰੇਂਜ ਤੋਂ ਕਾਫੀ ਜ਼ਿਆਦਾ ਹੈ | ਇਸ ਨੂੰ ਸਾਲ ਦੇ ਅੰਤ 'ਚ ਟੋਕੀਓ ਦੇ ਪੱਛਮ 'ਚ ਸ਼ਿਜ਼ੁਓਕਾ 'ਚ ਕੈਂਪ ਫੂਜੀ 'ਚ ਤਾਇਨਾਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਨੂੰ ਮਿਲੀ ਇਕ ਵੱਡੀ ਇਨਾਮੀ ਰਾਸ਼ੀ ਅਗਲੀ ਖ਼ਬਰ ਸ਼ਰਜੀਲ ਇਮਾਮ ਨੂੰ 10 ਦਿਨਾਂ ਦੀ ਅੰਤਰਿਮ ਜ਼ਮਾਨਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।