16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਈਰਾਨੀ ਜਾਸੂਸਾਂ ਦੇ ਦਬਾਅ ਹੇਠ ਟਰੰਪ ਅਤੇ ਬਾਈਡਨ ਨੂੰ ਮਾਰਨ ਦੀ ਰਚੀ ਸਾਜਿਸ਼-ਆਸਿਫ਼ ਮਰਚੈਂਟ ਦੋਸ਼ੀ ਪਾਕਿ ਨਾਗਰਿਕ ਵਲੋਂ ਮਹੱਤਵਪੂਰਨ ਖ਼ੁਲਾਸਾ <br/>

ਅਜੀਤ ਡੈਸਕ 06-03-2026
ਅੰਮਿ੍ਤਸਰ, 5 ਮਾਰਚ (ਸੁਰਿੰਦਰ ਕੋਛੜ)-ਅਮਰੀਕੀ ਰਾਜਨੀਤਕ ਹਸਤੀਆਂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਪਾਕਿਸਤਾਨੀ ਨਾਗਰਿਕ ਨੇ ਇਕ ਮਹੱਤਵਪੂਰਨ ਖ਼ੁਲਾਸਾ ਕਰਦਿਆਂ ਅਮਰੀਕੀ ਅਦਾਲਤ ਨੂੰ ਦੱਸਿਆ ਕਿ ਈਰਾਨੀ ਜਾਸੂਸਾਂ ਨੇ ਉਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋਅ ਬਾਈਡਨ ਨੂੰ ਮਾਰਨ ਦੀ ਸਾਜ਼ਿਸ਼ ਰਚਣ ਲਈ ਮਜਬੂਰ ਕੀਤਾ | ਬਰੁਕਲਿਨ ਦੀ ਇਕ ਸੰਘੀ ਅਦਾਲਤ 'ਚ ਆਪਣੀ ਗਵਾਹੀ ਦੌਰਾਨ ਅੱਤਵਾਦ ਅਤੇ ਕੰਟਰੈਕਟ ਕਿਲਿੰਗ ਦੇ ਦੋਸ਼ੀ 47 ਸਾਲਾ ਆਸਿਫ਼ ਮਰਚੈਂਟ ਨੇ ਦਾਅਵਾ ਕੀਤਾ ਕਿ ਉਸ ਨੂੰ ਤਹਿਰਾਨ 'ਚ ਰਹਿੰਦੇ ਆਪਣੇ ਪਰਿਵਾਰ ਦੀ ਰੱਖਿਆ ਲਈ ਸਾਜ਼ਿਸ਼ 'ਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ ਗਿਆ ਸੀ | ਸਾਬਕਾ ਬੈਂਕਰ ਮਰਚੈਂਟ 'ਤੇ ਦੋ ਐੱਫ.ਬੀ.ਆਈ. ਏਜੰਟਾਂ ਨੂੰ ਹੱਤਿਆ ਬਦਲੇ 5,000 ਡਾਲਰ ਦੇਣ ਦਾ ਦੋਸ਼ ਹੈ, ਜਿਸ ਤੋਂ ਉਸ ਨੇ ਸਾਫ਼ ਇਨਕਾਰ ਕੀਤਾ ਹੈ | ਉਸ ਨੇ ਕਿਹਾ ਕਿ ਅਪ੍ਰੈਲ 2024 'ਚ ਇਕ ਈਰਾਨੀ ਹੈਂਡਲਰ ਨੇ ਉਸ ਨੂੰ ਅਮਰੀਕਾ ਆਉਣ ਅਤੇ ਕਿਸੇ ਦੀ ਹੱਤਿਆ ਕਰਨ ਲਈ ਕਿਹਾ, ਜਦੋਂ ਕਿ ਬਾਅਦ 'ਚ ਉਸ ਨੂੰ ਟਰੰਪ, ਬਾਈਡਨ ਅਤੇ ਨਿੱਕੀ ਹੇਲੀ ਦੇ ਨਾਂਅ ਦੱਸੇ ਗਏ | ਉਸ ਸਮੇਂ ਟਰੰਪ ਅਤੇ ਬਾਈਡਨ ਰਾਸ਼ਟਰਪਤੀ ਚੋਣਾਂ ਲਈ ਪ੍ਰਮੁੱਖ ਉਮੀਦਵਾਰ ਸਨ | ਅਗਸਤ 2024 'ਚ ਆਪਣੀ ਗਿ੍ਫ਼ਤਾਰੀ ਤੋਂ ਬਾਅਦ ਮਰਚੈਂਟ ਨੇ ਦੋਸ਼ੀ ਨਾ ਹੋਣ ਦਾ ਦਾਅਵਾ ਕੀਤਾ ਸੀ | ਉਸ ਨੇ ਇਹ ਵੀ ਦਾਅਵਾ ਕੀਤਾ ਕਿ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਮੈਂਬਰ ਮੇਹਰਦਾਦ ਯੂਸਫ਼ ਨੇ ਉਸ ਦੇ ਤਹਿਰਾਨ ਸਥਿਤ ਘਰ ਵਿਖੇ ਪਹੁੰਚ ਕੇ ਉਸ ਦੀ ਪਤਨੀ ਅਤੇ ਧੀ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ | ਉਸ ਨੇ ਕਿਹਾ ਕਿ ਆਪਣੇ ਪਰਿਵਾਰ ਨੂੰ ਖ਼ਤਰੇ 'ਚ ਵੇਖ ਕੇ ਉਸ ਨੂੰ ਇਹ ਸਭ ਕਰਨਾ ਪਿਆ |

ਪਿਛਲੀ ਖ਼ਬਰ ਭਾਰਤ ਦੀ ਤੇਲ ਸਪਲਾਈ ਖ਼ਤਰੇ 'ਚ ਹੈ-ਰਾਹੁਲ ਗਾਂਧੀ ਅਗਲੀ ਖ਼ਬਰ ਮਸ਼ਹੂਰ ਪੱਤਰਕਾਰ ਐਚ.ਕੇ. ਦੂਆ ਦਾ ਲੰਪੀ ਰੋਡ ਸ਼ਮਸ਼ਾਨਘਾਟ ਵਿਖੇ ਹੋਇਆ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।