ਨਵੀਂ ਦਿੱਲੀ , 15 ਅਕਤੂਬਰ ( ਏ . ਐਨ . ਆਈ )- ਮੋਬਾਈਲ ਫੋਨ ’ ਤੇ ਪਹਿਲੀ ਨਵੰਬਰ ਤੋਂ ਕਾਲ ਕਰਨ ਵਾਲੇ ਦਾ ਨਾਂਅ ਦਿਖਾਉਣਾ ਲਾਜ਼ਮੀ ਹੋ ਜਾਵੇਗਾ । ਜਦੋਂ ਵੀ ਕਿਸੇ ਦੇ ਫੋਨ ’ ਤੇ ਕਾਲ ਆਵੇਗੀ ਤਾਂ ਸਕਰੀਨ ’ ਤੇ ਕਾਲ ਕਰਨ ਵਾਲੇ ਦਾ ਨੰਬਰ ਅਤੇ ਨਾਂਅ ਦੋਵੇਂ ਦਿਖਾਈ ਦੇਣਗੇ । ਜੇ ਕਾਲ ਕਰਨ ਵਾਲੇ ਦਾ ਨੰਬਰ ਫੋਨ ਵਿਚ ਸੇਵ ਨਹੀਂ ਹੈ ਤਾਂ ਸਿਮ ਲੈਂਦੇ ਸਮੇਂ ਦਰਜ ਕਰਵਾਇਆ ਗਿਆ ਨਾਂਅ ਸਕਰੀਨ ’ ਤੇ ਦਿਖੇਗਾ । ਇਸ ਨਾਲ ਫਰਜ਼ੀ ਕਾਲਾਂ ਦੀ ਪਛਾਣ ਕਰਨ ਅਤੇ ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣ ਵਿਚ ਮਦਦ ਮਿਲ ਸਕਦੀ ਹੈ । ਦੂਰਸੰਚਾਰ ਵਿਭਾਗ ਨੇ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਪਹਿਲੀ ਨਵੰਬਰ ਤੋਂ ਇਹ ਸੇਵਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ । ਹਾਲਾਂਕਿ , ਵਿਦੇਸ਼ੀ ਨੰਬਰ ਤੋਂ ਆਉਣ ਵਾਲੀ ਕਾਲ ’ ਤੇ ਕਾਲ ਕਰਨ ਵਾਲੇ ਦਾ ਨਾਂਅ ਦਿਖਾਉਣ ਦੀ ਬਜਾਏ ‘ ਇੰਟਰਨੈਸ਼ਨਲ ਕਾਲ ’ ਲਿਖਿਆ ਆਵੇਗਾ । ਫਿਲਹਾਲ ਇਹ ਨਿਯਮ 4 ਜੀ ਅਤੇ 5 ਜੀ ਜਾਂ ਇਸ ਤੋਂ ਨਵੀਂ ਪੀੜ੍ਹੀ ਦੇ ਮੋਬਾਈਲ ਨੈੱਟਵਰਕਾਂ ’ ਤੇ ਲਾਜ਼ਮੀ ਹੋਵੇਗਾ ।