16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮਸ਼ਹੂਰ ਪੱਤਰਕਾਰ ਐਚ.ਕੇ. ਦੂਆ ਦਾ ਲੰਪੀ ਰੋਡ ਸ਼ਮਸ਼ਾਨਘਾਟ ਵਿਖੇ ਹੋਇਆ ਅੰਤਿਮ ਸੰਸਕਾਰ

ਅਜੀਤ ਡੈਸਕ 06-03-2026
ਨਵੀਂ ਦਿੱਲੀ, 5 ਮਾਰਚ (ਉਪਮਾ ਡਾਗਾ ਪਾਰਥ)-ਮਸ਼ਹੂਰ ਪੱਤਰਕਾਰ ਅਤੇ ਹਿੰਦੁਸਤਾਨ ਟਾਈਮਜ਼, ਇੰਡੀਅਨ ਐਕਸਪ੍ਰੈੱਸ ਅਤੇ ਟਿ੍ਬਿਊਨ ਦੇ ਸਾਬਕਾ ਸੰਪਾਦਕ ਐਚ.ਕੇ. ਦੂਆ, ਜਿਨ੍ਹਾਂ ਦਾ ਬੁੱਧਵਾਰ ਨੂੰ 88 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ, ਦਾ ਵੀਰਵਾਰ ਨੂੰ ਦਿੱਲੀ ਦੇ ਲੰਪੀ ਰੋਡ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਨ੍ਹਾਂ ਦੇ ਬੇਟੇ ਪ੍ਰਸ਼ਾਂਤ ਦੂਆ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਵਿਖਾਈ | ਦੂਆ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਐਚ.ਡੀ. ਦੇਵਗੌੜਾ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਡੈੱਨਮਾਰਕ 'ਚ ਭਾਰਤੀ ਰਾਜਦੂਤ ਵਜੋਂ ਵੀ ਆਪਣੀਆਂ ਸੇਵਾਵਾਂ ਵੀ ਦਿੱਤੀਆਂ ਹਨ | ਉਹ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ ਅਤੇ ਉਨ੍ਹਾਂ ਬੁੱਧਵਾਰ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਆਖਰੀ ਸਾਹ ਲਏ | ਦੂਆ ਨੂੰ ਸ਼ਰਧਾਂਜਲੀ ਦੇਣ ਆਈਆਂ ਸ਼ਖ਼ਸੀਅਤਾਂ 'ਚ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ, ਸੀਨੀਅਰ ਪੱਤਰਕਾਰ ਸਤੀਸ਼ ਜੇਕਬ, ਸ਼ੇਖਰ ਗੁਪਤਾ, ਅਜੈ ਬੋਸ, ਹਸੀਸ਼ ਖਰੇ, ਟਿ੍ਬਿਊਨ ਟਰੱਸਟ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਐਸ.ਐਸ. ਵੋਹਰਾ, ਸਾਬਕਾ ਰਾਜ ਸਭਾ ਮੈਂਬਰ ਡਾ. ਤਰਲੋਚਨ ਸਿੰਘ ਸਮੇਤ ਕਈ ਸ਼ਖ਼ਸੀਅਤਾਂ ਮੌਜੂਦ ਸਨ | ਸਿਆਸਤ ਦੇ ਮਾਹਿਰ ਮੰਨੇ ਜਾਂਦੇ ਹਨ ਐੱਚ.ਕੇ. ਦੂਆ ਸਾਲ 2009 ਤੋਂ 2015 ਤੱਕ ਰਾਜ ਸਭਾ ਦੇ ਮੈਂਬਰ ਵੀ ਨਾਮਜ਼ਦ ਹੋਏ ਸਨ | ਉਹ 1987-1994 'ਚ ਹਿੰਦੁਸਤਾਨ ਟਾਈਮਜ਼ ਦੇ ਸੰਪਾਦਕ, 1994 ਤੋਂ 1996 ਇੰਡੀਅਨ ਐਕਸਪ੍ਰੈੱਸ ਦੇ ਮੁੱਖ ਸੰਪਾਦਕ, 2003 ਤੋਂ 2009 ਤੱਕ ਟਿ੍ਬਿਊਨ ਦੇ ਮੁੱਖ ਸੰਪਾਦਕ ਅਤੇ 1997-98 'ਚ ਟਾਈਮਜ਼ ਆਫ਼ ਇੰਡੀਆ ਦੇ ਸੰਪਾਦਕੀ ਸਲਾਹਕਾਰ ਰਹੇ ਹਨ |

ਪਿਛਲੀ ਖ਼ਬਰ ਈਰਾਨੀ ਜਾਸੂਸਾਂ ਦੇ ਦਬਾਅ ਹੇਠ ਟਰੰਪ ਅਤੇ ਬਾਈਡਨ ਨੂੰ ਮਾਰਨ ਦੀ ਰਚੀ ਸਾਜਿਸ਼-ਆਸਿਫ਼ ਮਰਚੈਂਟ ਦੋਸ਼ੀ ਪਾਕਿ ਨਾਗਰਿਕ ਵ... ਅਗਲੀ ਖ਼ਬਰ ਪੁਰਾਣੀ ਰੰਜਿਸ਼ ਕਾਰਨ ਕੀਤੀ ਮੇਰੀ ਧੀ ਦੀ ਹੱਤਿਆ-ਮਾਂ ਦਾ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।