16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੁਰਾਣੀ ਰੰਜਿਸ਼ ਕਾਰਨ ਕੀਤੀ ਮੇਰੀ ਧੀ ਦੀ ਹੱਤਿਆ-ਮਾਂ ਦਾ ਦੋਸ਼ <br/>

ਅਜੀਤ ਡੈਸਕ 06-03-2026
ਜਲੰਧਰ, 5 ਮਾਰਚ (ਸ਼ੈਲੀ)-ਕੈਨੇਡੀਅਨ ਸੋਸ਼ਲ ਮੀਡੀਆ ਇੰਫਲੂਐਂਸਰ ਨੈਨਸੀ ਗਰੇਵਾਲ, ਜੋ ਕਿ ਮੂਲ ਰੂਪ 'ਚ ਲੁਧਿਆਣਾ ਦੇ ਨਾਰੰਗਵਾਲ ਪਿੰਡ ਦੀ ਰਹਿਣ ਵਾਲੀ ਹੈ, ਦੀ ਹੱਤਿਆ ਬਾਰੇ ਪਤਾ ਲੱਗਣ 'ਤੇ ਨੈਨਸੀ ਗਰੇਵਾਲ ਦੀ ਮਾਂ, ਸ਼ਿੰਦਰਪਾਲ ਗਰੇਵਾਲ, ਜੋ ਕਿ ਜਲੰਧਰ ਦੇ ਦਿਓਲ ਨਗਰ 'ਚ ਰਹਿੰਦੀ ਹੈ, ਨੂੰ ਵੱਡਾ ਸਦਮਾ ਲੱਗਾ | ਸ਼ਿੰਦਰਪਾਲ ਗਰੇਵਾਲ, ਨੇ ਦੱਸਿਆ ਕਿ ਨੈਨਸੀ 2018 'ਚ ਕੈਨੇਡਾ ਗਈ ਸੀ ਅਤੇ ਉਹ ਵੀ ਕੁਝ ਮਹੀਨੇ ਪਹਿਲਾਂ ਹੀ ਨੈਨਸੀ ਕੋਲੋਂ ਵਾਪਸ ਆਈ ਸੀ | ਉਸ ਨੇ ਦੱਸਿਆ ਕਿ ਨੈਨਸੀ ਦੀ ਕਿਸੇ ਨਾਲ ਰੰਜਿਸ਼ ਸੀ, ਜਿਸ ਕਾਰਨ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਅਤੇ ਦੋ ਮਹੀਨੇ ਪਹਿਲਾਂ ਉਸਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ | ਉਨ੍ਹਾਂ ਕਿਹਾ ਕਿ ਨੈਨਸੀ ਦੀ ਸੋਸ਼ਲ ਮੀਡੀਆ 'ਤੇ ਕਈਆਂ ਨਾਲ ਦੁਸ਼ਮਣੀ ਪੈ ਗਈ ਤੇ ਉਸਨੂੰ ਮੁਆਫ਼ੀ ਮੰਗਣ ਲਈ ਕਿਹਾ ਗਿਆ ਸੀ, ਪਰ ਉਸਦੀ ਬੇਟੀ ਨੇ ਇਨਕਾਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਨੈਨਸੀ ਨਰਸ ਸੀ, ਦੋ ਕੰਪਨੀਆਂ ਲਈ ਕੰਮ ਕਰਦੀ ਸੀ | ਉਨ੍ਹਾਂ ਦੱਸਿਆ ਕਿ ਉਸਦੀ ਹੱਤਿਆ ਵਿੰਡਸਰ ਦੇ ਇਕ ਕਸਬੇ ਲਾਸਾਲੇ 'ਚ ਉਸ ਸਮੇਂ ਕੀਤੀ ਗਈ ਜਦੋਂ ਉਹ ਉਸ ਸ਼ਾਮ ਇਕ ਮਰੀਜ਼ ਨੂੰ ਦੇਖਣ ਗਈ ਸੀ | ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਨੇ ਉਸਦੇ ਘਰ ਨੂੰ ਅੱਗ ਲਗਾਈ ਸੀ, ਉਨ੍ਹਾਂ ਨੇ ਹੀ ਨੈਨਸੀ ਦੀ ਹੱਤਿਆ ਕੀਤੀ | ਨੈਨਸੀ ਦੀ ਮਾਂ ਨੇ ਆਪਣੀ ਜਾਨ ਨੂੰ ਵੀ ਖਤਰਾ ਦਸਦੇ ਹੋਏ ਪੁਲਿਸ ਤੋਂ ਉਸਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਮਸ਼ਹੂਰ ਪੱਤਰਕਾਰ ਐਚ.ਕੇ. ਦੂਆ ਦਾ ਲੰਪੀ ਰੋਡ ਸ਼ਮਸ਼ਾਨਘਾਟ ਵਿਖੇ ਹੋਇਆ ਅੰਤਿਮ ਸੰਸਕਾਰ ਅਗਲੀ ਖ਼ਬਰ 'ਆਪ' ਸਰਕਾਰ ਧੱਕੇ ਨਾਲ ਆਪਣਾ ਸੰਮਤੀ ਚੇਅਰਮੈਨ ਲਗਾਉਣਾ ਚਾਹੁੰਦੀ ਹੈ-ਚੰਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।