17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਜਲ ਸੈਨਾ ਦੇਸ਼ ਦੇ ਸਮੁੰਦਰੀ ਹਿਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਚੌਕਸ-ਰਾਸ਼ਟਰਪਤੀ <br/>

ਅਜੀਤ ਡੈਸਕ 19-02-2026
ਵਿਸ਼ਾਖਾਪਟਨਮ, 18 ਫਰਵਰੀ (ਪੀ.ਟੀ.ਆਈ.)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਬੈ ਕਿ ਭਾਰਤੀ ਜਲ ਸੈਨਾ ਦੇਸ਼ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਚੌਕਸ ਹੈ ਤੇ ਵਿਆਪਕ ਸਮੁੰਦਰੀ ਵਪਾਰ 'ਚ ਸਥਿਰਤਾ 'ਚ ਯੋਗਦਾਨ ਪਾ ਰਹੀ ਹੈ | ਬੰਗਾਲ ਦੀ ਖਾੜੀ 'ਚ ਭਾਰਤੀ ਜਲ ਸੈਨਾ ਦੇ ਇਕ ਜੰਗੀ ਜਹਾਜ਼ 'ਤੇ ਵਾਈਜ਼ੈਗ ਤੱਟ ਤੋਂ ਬਾਹਰ ਅੰਤਰਰਾਸ਼ਟਰੀ ਫਲੀਟ ਸਮੀਖਿਆ ਦੀ ਪ੍ਰਧਾਨਗੀ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਸਮੁੰਦਰ 'ਚ ਪੈਦਾ ਹੋਣ ਵਾਲੇ ਖਤਰਿਆਂ ਤੇ ਚੁਣੌਤੀਆਂ ਵਿਰੁੱਧ ਰੋਕਥਾਮ ਤੇ ਬਚਾਅ ਦੇ ਇਕ ਭਰੋਸੇਯੋਗ ਸਾਧਨ ਵਜੋਂ ਕੰਮ ਕਰਨ ਲਈ ਇਸ ਖੇਤਰ 'ਚ ਤਾਇਨਾਤ ਹੈ | ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਚੌਕਸ ਹੈ ਤੇ ਵਿਆਪਕ ਸਮੁੰਦਰੀ ਵਪਾਰ 'ਚ ਸਥਿਰਤਾ 'ਚ ਯੋਗਦਾਨ ਪਾ ਰਹੀ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਸਦਭਾਵਨਾ ਨੂੰ ਉਤਸ਼ਾਹਿਤ ਕਰਨ, ਦੁਨੀਆ ਭਰ ਦੀਆਂ ਜਲ ਸੈਨਾਵਾਂ ਨਾਲ ਵਿਸ਼ਵਾਸ, ਤੇ ਦੋਸਤੀ ਦੇ ਪੁਲ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਰਾਸ਼ਟਰਪਤੀ ਅਨੁਸਾਰ ਵਿਸ਼ਾਖਾਪਟਨਮ, ਜਿਸ 'ਚ ਭਾਰਤੀ ਜਲ ਸੈਨਾ ਦੀ ਪੂਰਬੀ ਜਲ ਸੈਨਾ ਕਮਾਂਡ ਹੈ, ਦਾ ਇਕ ਸ਼ਾਨਦਾਰ ਸਮੁੰਦਰੀ ਅਤੀਤ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਵਿਸ਼ਾਖਾਪਟਨਮ ਦੇ ਸਥਾਈ ਜਲ ਸੈਨਾ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ | ਜੰਗੀ ਜਹਾਜ਼ਾਂ ਦੇ ਪ੍ਰਭਾਵਸ਼ਾਲੀ ਬੇੜੇ ਤੇ ਭਾਰਤ ਦੇ ਜਲ ਸੈਨਾ ਕਰਮਚਾਰੀਆਂ ਤੇ ਦੋਸਤਾਨਾ ਜਲ ਸੈਨਾਵਾਂ ਦੁਆਰਾ ਪ੍ਰਦਰਸ਼ਨੀ ਨੂੰ ਦੇਖ ਕੇ ਖੁਸ਼ੀ ਪ੍ਰਗਟ ਕਰਦੇ ਹੋਏ ਮੁਰਮੂ ਨੇ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਪਜਾਮੇ ਦਾ ਨਾਲਾ ਖੋਲ੍ਹਣ ਵਾਲੇ ਇਲਾਹਾਬਾਦ ਹਾਈ ਕੋਰਟ ਦੇ ਵਿਵਾਦਿਤ ਫ਼ੈਸਲੇ ਨੂੰ ਪਲਟਿਆ <br/> ਅਗਲੀ ਖ਼ਬਰ ਕਹਿ ਨਹੀਂ ਸਕਦਾ ਕਿ ਭਾਰਤ ਕਦੋਂ ਪਰਤਾਂਗਾ-ਮਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।