16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਤੀਸਰਾ ਅਮਰੀਕੀ ਬੇੜਾ ਥਿਓਡੋਰ ਰੂਜ਼ਵੈਲਟ ਮੱਧ ਪੂਰਬ ’ਚ ਪਹੁੰਚਿਆ

ਵਾਸ਼ਿੰਗਟਨ, 16 ਨਵੰਬਰ (ਏਜੰਸੀ)-ਯੂ. ਐਸ.

ਅਜੀਤ ਡੈਸਕ 17-11-2026
ਵਾਸ਼ਿੰਗਟਨ, 16 ਨਵੰਬਰ (ਏਜੰਸੀ)-ਯੂ.ਐਸ.ਐਸ. ਥਿਓਡੋਰ ਰੂਜ਼ਵੈਲਟ ਬੇੜੇ ਦੇ ਮੱਧ ਪੂਰਬ ’ਚ ਪਹੁੰਚਣ ਦੇ ਨਾਲ ਇਕ ਵਾਰ ਫਿਰ ਮੱਧ ਪੂਰਬ ’ਚ ਅਮਰੀਕੀ ਜਹਾਜ਼ ਵਾਹਕਾਂ ਦੀ ਕੁੱਲ ਗਿਣਤੀ ਤਿੰਨ ਹੋ ਗਈ ਹੈ। ਇਕ ਅਮਰੀਕੀ ਅਧਿਕਾਰੀ ਨੇ ਸੋਮਵਾਰ ਨੂੰ ਖੇਤਰ ਵਿਚ ਬੇੜੇ ਦੇ ਆਉਣ ਦੀ ਪੁਸ਼ਟੀ ਕੀਤੀ। ਇਸ ਦੇ ਨਾਲ ਹੀ ਮੱਧ ਪੂਰਬ ਵਿਚ ਹਜ਼ਾਰਾਂ ਵਾਧੂ ਸੈਨਿਕ ਵੀ ਪਹੁੰਚ ਗਏ ਹਨ ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਨਾਲ ਚੱਲ ਰਹੀ ਜੰਗ ਦੌਰਾਨ ਆਪਣੇ ਸਾਰੇ ਬਦਲ ਖੁੱਲ੍ਹੇ ਰੱਖੇ ਹਨ। ਰੂਜ਼ਵੈਲਟ ਆਪਣੀ ਸਟ੍ਰਾਈਕ ਫੋਰਸ ਨਾਲ ਸਤੰਬਰ ’ਚ ਸੈਨ ਡਿਏਗੋ ਤੋਂ ਰਵਾਨਾ ਹੋਇਆ ਸੀ। ਥਿਓਡੋਰ ਰੂਜ਼ਵੈਲਟ ਹੁਣ ਯੂ.ਐਸ.ਐਸ. ਜਾਰਜ ਐਚ ਡਬਲਯੂ ਬੁਸ਼ ਅਤੇ ਯੂ.ਐਸ.ਐਸ. ਜਾਰਜ ਵਾਸ਼ਿੰਗਟਨ ਜਹਾਜ਼ ਵਾਹਕ ਬੇੜਿਆਂ ਦੇ ਨਾਲ ਨਾਲ ਜਲ ਸੈਨਾ ਦੇ ਕਈ ਛੋਟੇ ਜਹਾਜ਼ਾਂ ਦੇ ਬੇੜੇ ’ਚ ਸ਼ਾਮਿਲ ਹੋ ਗਿਆ ਹੈ, ਜੋ ਈਰਾਨੀ ਜਹਾਜ਼ਾਂ ਦੀ ਨਾਕਾਬੰਦੀ ਨੂੰ ਬਣਾਈ ਰੱਖਣ ਵਾਲੇ ਖੇਤਰ ਵਿਚ ਮੌਜੂਦ ਹਨ। ਜਲ ਸੈਨਾ ਅਨੁਸਾਰ ਅਰਬ ਸਾਗਰ ਵਿਚ ਮੌਜੂਦ ਇਸ ਬੇੜੇ ’ਚ ਹੁਣ ਤਿੰਨ ਜਹਾਜ਼ ਵਾਹਕ ਬੇੜਿਆਂ ਦੇ ਇਲਾਵਾ 13 ਵਿਨਾਸ਼ਕਾਰੀ, ਦੋ ਕਰੂਜ਼ਰ ਅਤੇ ਇਕ ਸਮੁੰਦਰੀ ਲੜਾਕੂ ਜਹਾਜ਼ ਸ਼ਾਮਿਲ ਹਨ।
ਪਿਛਲੀ ਖ਼ਬਰ ਸੋਨੀਆ ਗਾਂਧੀ ਦੀ ਕਿਤਾਬ ਦੀਆਂ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਵਿਕੀਆਂ 2 ਲੱਖ ਤੋਂ ਵੱਧ ਕਾਪੀਆਂ ਅਗਲੀ ਖ਼ਬਰ ਸਥਾਨਕ ਸਰਕਾਰਾਂ ਦੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਵਲੋਂ 35 ਉਮੀਦਵਾਰਾਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।