ਮੰਡੀ ਗੋਬਿੰਦਗੜ੍ਹ, 29 ਜਨਵਰੀ (ਅਜੀਤ ਬਿਊਰੋ)-ਕੇਂਦਰ ਸਰਕਾਰ 10, 20 ਤੇ 50 ਰੁਪਏ ਦੇ ਛੋਟੇ ਮੁੱਲ ਵਾਲੇ ਨੋਟਾਂ ਦੀ ਕਮੀ ਨੂੰ ਦੂਰ ਕਰਨ ਲਈ ਨਵੀਂ ਪ੍ਰਣਾਲੀ ਲਾਗੂ ਕਰਨ 'ਤੇ ਵਿਚਾਰ ਕਰ ਰਹੀ ਹੈ¢ ਇਸ ਦੇ ਤਹਿਤ ਛੋਟੇ ਨੋਟ ਵੰਡਣ ਵਾਲੀਆਂ ਆਟੋਮੈਟਿਕ ਮਸ਼ੀਨਾਂ ਅਤੇ 'ਹਾਈਬਿ੍ਡ ਏ.ਟੀ.ਐਮ.' ਲਗਾਉਣ ਦਾ ਪ੍ਰਸਤਾਵ ਸਾਹਮਣੇ ਆਇਆ ਹੈ¢ਸੂਤਰਾਂ ਅਨੁਸਾਰ ਨੋਟਬੰਦੀ ਤੋਂ ਕਰੀਬ ਇਕ ਦਹਾਕਾ ਬੀਤ ਜਾਣ ਦੇ ਬਾਵਜੂਦ ਬਾਜ਼ਾਰ 'ਚ ਅਜੇ ਵੀ ਛੋਟੇ ਨੋਟਾਂ ਦੀ ਘਾਟ ਬਣੀ ਹੋਈ ਹੈ, ਜਿਸ ਕਾਰਨ ਰੋਜ਼ਾਨਾ ਦੇ ਨਕਦੀ ਲੈਣ-ਦੇਣ 'ਚ ਆਮ ਲੋਕਾਂ ਅਤੇ ਵਪਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਸਰਕਾਰ ਦਾ ਮੰਨਣਾ ਹੈ ਕਿ ਛੋਟੇ ਨੋਟਾਂ ਦੀ ਉਪਲਬਧਤਾ ਨਾਲ ਪ੍ਰਚੂਨ ਬਾਜ਼ਾਰ 'ਚ ਲੈਣ-ਦੇਣ ਹੋਰ ਸਰਲ ਹੋਵੇਗਾ¢ ਸੂਤਰਾਂ ਅਨੁਸਾਰ ਪ੍ਰਸਤਾਵਿਤ 'ਹਾਈਬਿ੍ਡ ਏ.ਟੀ.ਐਮ.' ਵੱਡੇ ਮੁੱਲ ਦੇ ਨੋਟਾਂ ਨੂੰ ਛੋਟੇ ਨੋਟਾਂ ਅਤੇ ਸਿੱਕਿਆਂ 'ਚ ਬਦਲਣ ਦੇ ਯੋਗ ਹੋਣਗੇ¢ ਨਾਲ ਹੀ ਅਜਿਹੀਆਂ ਮਸ਼ੀਨਾਂ ਲਗਾਉਣ ਦੀ ਯੋਜਨਾ ਹੈ, ਜੋ ਮੰਗ ਅਨੁਸਾਰ 10, 20 ਅਤੇ 50 ਰੁਪਏ ਦੇ ਨੋਟ ਜਾਰੀ ਕਰ ਸਕਣ¢ਇਨ੍ਹਾਂ ਪ੍ਰਸਤਾਵਾਂ 'ਚ ਭਾਰਤੀ ਰਿਜ਼ਰਵ ਬੈਂਕ ਵਲੋਂ ਛੋਟੇ ਮੁੱਲ ਦੇ ਨੋਟਾਂ ਦੀ ਛਪਾਈ ਵਧਾਉਣ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ¢ ਆਟੋਮੈਟਿਕ ਨਕਦੀ ਅਤੇ ਸਿੱਕਾ ਵੰਡ ਪ੍ਰਣਾਲੀ ਨੂੰ ਇੱਕ ਹੀ ਮਸ਼ੀਨ 'ਚ ਜੋੜਨ ਦੀ ਯੋਜਨਾ ਹੈ ਤਾਂ ਜੋ ਇੱਕ ਹੀ ਲੈਣ-ਦੇਣ 'ਚ ਨੋਟਾਂ ਦਾ ਅਦਾਨ-ਪ੍ਰਦਾਨ ਸੰਭਵ ਹੋ ਸਕੇ¢ਵਰਨਣਯੋਗ ਹੈ ਕਿ ਆਰ.ਬੀ.ਆਈ. ਇਸ ਤਰ੍ਹਾਂ ਦੀ ਆਟੋਮੈਟਿਕ ਨਕਦੀ ਮਸ਼ੀਨ ਦਾ ਪਾਇਲਟ ਟੈਸਟ ਪਹਿਲਾਂ ਹੀ ਮੁੰਬਈ ਦੀ ਇੱਕ ਬੈਂਕ ਸ਼ਾਖਾ 'ਚ ਕਰ ਚੁੱਕਾ ਹੈ, ਜਿਸ ਦੇ ਸਫ਼ਲ ਰਹਿਣ 'ਤੇ ਇਸ ਨੂੰ ਦੇਸ਼ ਭਰ 'ਚ ਲਾਗੂ ਕੀਤਾ ਜਾ ਸਕਦਾ ਹੈ¢