28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਰਾਮਪੁਰਾ ਫੂਲ 'ਚ ਬੰਦ ਘਰ 'ਚੋਂ ਪਿਓ-ਪੁੱਤ ਦੀਆਂ ਲਾਸ਼ਾਂ ਬਰਾਮਦ

ਅਜੀਤ ਡੈਸਕ 30-01-2026

ਮਾਨਸਿਕ ਤਣਾਅ 'ਚ ਰਹਿੰਦੇ ਸਨ ਮਿ੍ਤਕ
ਰਾਮਪੁਰਾ ਫੂਲ, 29 ਜਨਵਰੀ (ਨਰਪਿੰਦਰ ਸਿੰਘ ਧਾਲੀਵਾਲ)-ਸਥਾਨਕ ਰਾਧਾ ਸੁਆਮੀ ਕਾਲੋਨੀ ਵਿਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਬੰਦ ਘਰ ਦੇ ਅੰਦਰੋਂ ਪਿਓ ਅਤੇ ਪੁੱਤ ਦੀਆਂ ਲਾਸ਼ਾਂ ਭੇਦਭਰੇ ਹਾਲਾਤਾਂ ਵਿਚ ਬਰਾਮਦ ਹੋਈਆਂ | ਮਿ੍ਤਕਾਂ ਦੀ ਪਛਾਣ ਰਮੇਸ਼ ਗੋਇਲ ਅਤੇ ਉਨ੍ਹਾਂ ਦੇ ਪੁੱਤਰ ਸੰਜੇ ਗੋਇਲ (50) ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ, ਮਿ੍ਤਕਾਂ ਦੇ ਰਿਸ਼ਤੇਦਾਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਫੋਨ ਕਰ ਰਹੇ ਸਨ ਪਰ ਦੋਵੇਂ ਪਿਓ-ਪੁੱਤ ਫੋਨ ਨਹੀਂ ਚੁੱਕ ਰਹੇ ਸਨ | ਕਿਸੇ ਅਣਹੋਣੀ ਦੇ ਸ਼ੱਕ ਕਾਰਨ ਜਦੋਂ ਰਿਸ਼ਤੇਦਾਰਾਂ ਨੇ ਅੱਜ ਰਾਮਪੁਰਾ ਫੂਲ ਪਹੁੰਚ ਕੇ ਸਥਾਨਕ ਪੁਲਿਸ ਮੁਲਾਜ਼ਮ ਗੁਰਦਿੱਤ ਸਿੰਘ ਨੂੰ ਨਾਲ ਲੈ ਕੇ ਘਰ ਦਾ ਦਰਵਾਜ਼ਾ ਖੋਲਿ੍ਹਆ ਤਾਂ ਅੰਦਰ ਪਿਓ-ਪੁੱਤ ਦੀਆਂ ਲਾਸ਼ਾਂ ਪਈਆਂ ਸਨ | ਸੂਤਰਾਂ ਮੁਤਾਬਕ ਰਮੇਸ਼ ਗੋਇਲ ਦੇ ਪਰਿਵਾਰ ਵਿਚ ਚਾਰ ਬੱਚੇ ਸਨ | ਉਨ੍ਹਾਂ ਦੀ ਪਤਨੀ ਦੀ ਕਰੀਬ 20-25 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ | ਦੋ ਧੀਆਂ ਬਠਿੰਡਾ ਅਤੇ ਫਰੀਦਕੋਟ ਵਿਖੇ ਵਿਆਹੀਆਂ ਹੋਈਆਂ ਹਨ, ਜਦਕਿ ਦੂਜਾ ਪੁੱਤਰ ਬਿਮਲ ਗੋਇਲ ਗਾਜ਼ੀਆਬਾਦ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ | ਰਮੇਸ਼ ਗੋਇਲ ਖ਼ੁਦ ਸੇਵਾਮੁਕਤ ਸਨ ਅਤੇ ਮਾਮੂਲੀ ਪੈਨਸ਼ਨ 'ਤੇ ਗੁਜ਼ਾਰਾ ਕਰਦੇ ਸਨ | ਮਿ੍ਤਕ ਸੰਜੇ ਗੋਇਲ ਬੇਰੁਜ਼ਗਾਰ ਸੀ ਅਤੇ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ | ਆਂਢ-ਗੁਆਂਢ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਗੁੰਮਸੁਮ ਰਹਿੰਦਾ ਸੀ | ਪਿਓ-ਪੁੱਤ ਘਰੋਂ ਘੱਟ ਹੀ ਬਾਹਰ ਨਿਕਲਦੇ ਸਨ ਅਤੇ ਅਕਸਰ ਤਣਾਅ ਵਿਚ ਦਿਖਾਈ ਦਿੰਦੇ ਸਨ | ਆਰਥਿਕ ਤੰਗੀ ਅਤੇ ਇਕੱਲਤਾ ਨੂੰ ਇਸ ਘਟਨਾ ਦਾ ਸੰਭਾਵੀ ਕਾਰਨ ਮੰਨਿਆ ਜਾ ਰਿਹਾ ਹੈ | ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਪੀੜ੍ਹਤ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਭਿਆਨਕ ਸੜਕ ਹਾਦਸੇ 'ਚ ਤੇਜ਼ ਰਫ਼ਤਾਰ ਫਾਰਚੂਨਰ ਸਵਾਰ 3 ਜਣਿਆਂ ਦੀ ਮੌਤ <br/> ਅਗਲੀ ਖ਼ਬਰ ਕਿਰਾਏਦਾਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਬਿਜਲੀ ਬੋਰਡ ਦੀ ਸੇਵਾਮੁਕਤ ਮਹਿਲਾ ਮੁਲਾਜ਼ਮ ਦਾ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।